by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬੀਤੀ ਦਿਨੀ ਇਸ ਮਾਮਲੇ ਵਿੱਚ ਫਰਾਰ ਦੋਸ਼ੀ ਦੀਪਕ ਮੁੰਡੀ ਨੂੰ 2 ਸਾਥੀਆਂ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਿਸ ਨੇ ਅਦਾਲਤ ਵਿੱਚ ਕਰਕੇ 7 ਦਿਨਾਂ ਦੀ ਰਿਮਾਂਡ ਹਾਸਿਲ ਕੀਤੀ ਹੈ । ਦੱਸ ਦਈਏ ਕਿ ਅਦਾਲਤ ਨੇ ਦੀਪਕ,ਕਪਿਲ, ਜੋਕਰ ਨੂੰ ਰਿਮਾਂਡ ਤੇ ਭੇਜਿਆ ਹੈ।
ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਜਿਥੇ ਪੁਲਿਸ ਨੇ ਪੁੱਛਗਿੱਛ ਲਈ ਰਿਮਾਂਡ ਹਾਸਿਲ ਕੀਤਾ ਹੈ । ਕਿਹਾ ਜਾ ਰਿਹਾ ਹੈ ਕਿ ਹੁਣ ਦੀਪਕ ਨੂੰ ਖਰੜ ਲਿਆਂਦਾ ਜਾਵੇਗਾ,ਜਿਥੇ ਉਸ ਕੋਲੋਂ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਫਰਾਰ ਦੋਸ਼ੀ ਦੀਪਕ ਮੁੰਡੀ ਨੂੰ ਭਾਰਤ ਨੇਪਾਲ ਦੀ ਸਰਹੱਦ ਤੋਂ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ।