by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਕਰਲ ਕਾਂਡ ਦੇ ਸ਼ੂਟਰ ਦੀਪਕ ਮੁੰਡੀ 2 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਸਿੱਧੂ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਫੇਸਬੁੱਕ ਨੇ ਇਕ ਪੋਸਟ ਪਾਈ ਹੈ। ਜਿਥੇ ਉਸ ਨੇ ਦਾਅਵਾ ਕੀਤਾ ਹੈ ਕਿ ਨੇਪਾਲ ਬਾਰਡਰ ਤੋਂ ਸਿੱਧੂ ਦੇ ਕਾਤਲ ਤੇ ਉਸ ਦੇ ਕਰੀਬੀ ਦੋਸਤ ਨੂੰ ਨੇਪਾਲ ਪੁਲਿਸ ਨੇ ਕਾਬੂ ਕੀਤਾ ਹੈ ਨਾ ਕਿ ਦਿੱਲੀ ਪੁਲਿਸ ਜਾਂ ਪੰਜਾਬ ਪੁਲਿਸ ਨੇ ਕੀਤਾ ਹੈ।
ਗੋਲਡੀ ਬਰਾੜ ਨੇ ਦੀਪਕ ਮੰਡੀ ਤੇ ਕਪਿਲ ਰਾਜਿੰਦਰ ਦੀ ਇਕ ਫੋਟੋ ਵੀ ਸਾਂਝੀ ਕੀਤੀ ਹੈ। ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਗੋਲਡੀ ਬਰਾੜ ਨੇ ਡਰ ਜ਼ਾਹਿਰ ਕੀਤਾ ਹੈ ਕਿ ਇਨ੍ਹਾਂ 3 ਦੋਸ਼ੀਆਂ ਦਾ ਪੁਲਿਸ ਐਨਕਾਊਂਟਰ ਕਰ ਸਕਦੀ ਹੈ । ਇਸ ਲਈ ਉਸ ਨੇ ਲਿਖਿਆ ਕਿ ਤਿੰਨਾਂ ਨੂੰ ਠੀਕ ਠਾਕ ਹੀ ਪੰਜਾਬ ਲਿਆਂਦਾ ਜਾਵੇ, ਨਾਜਾਇਜ਼ ਧੱਕਾ ਨਾ ਕੀਤਾ ਜਾਵੇ।