by jaskamal
ਨਿਊਜ਼ ਡੈਸਕ (ਸਿਮਰਨ): ਹਰਿਆਣਾ 'ਚ ਵੀ ਮੰਕੀਪੋਕਸ ਨੇ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਹਰਿਆਣਾ 'ਚ ਦੋ ਛੋਟੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋਏ ਹਨ ਜਿਹਨਾਂ ਦੀ ਉਮਰ ਕਰੀਬ ਤਿੰਨ ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਦੋਹਾਂ ਬੱਚਿਆਂ ਨੂੰ ਹਰਿਆਣਾ 'ਚ ਕਿਸੇ ਇਸੋਲੇਸ਼ਨ ਵਾਰਡ ਦੇ ਵਿਚ ਰੱਖਿਆ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਬੱਚਿਆਂ ਦੇ ਸੈਂਪਲ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿਚ ਭੇਜੇ ਗਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾ ਦਿੱਲੀ ਦੇ ਵਿਚ ਮੰਕੀਪੋਕਸ ਦੇ ਲੱਛਣ ਕਈ ਲੋਕ 'ਚ ਦੇਖਣ ਨੂੰ ਮਿਲੇ ਹਨ ਜਿਸ ਤੋਂ ਬਾਅਦ ਹੁਣ ਹਰਿਆਣਾ 'ਚ ਵੀ ਬੱਚਿਆਂ 'ਚ ਬਿਮਾਰੀ ਦੇ ਲੱਛਣ ਦਿਖੇ ਹਨ ਜਿਸ ਤੋਂ ਬਵਾਦ ਸਿਹਤ ਵਿਭਾਗ ਚੌਕਸ ਹੋ ਗਿਆ ਹੈ।
ਦੀਨੋ ਦਿਨ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ, ਤੇ ਖਾਸ ਕਰਕੇ ਬਾਹਰੋਂ ਆਉਣ ਵਾਲੇ ਲੋਕਾਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਤੇ ਜੇਕਰ ਕਿਸੇ ਵਿਅਕਤੀ 'ਚ ਕੋਈ ਲੱਛਣ ਦਿਸਦਾ ਹੈ ਤਾ ਉਸਦੇ ਸੈਂਪਲ ਭੇਜੇ ਜਾ ਰਹੇ ਹਨ ਅਤੇ ਉਸ ਵਿਅਕਤੀ ਨੂੰ ਵੀ ਵਿਸ਼ੇਸ਼ ਇਲਾਜ ਦਿੱਤਾ ਜਾ ਰਿਹਾ ਹੈ।