ਨਿਊਜ਼ ਡੈਸਕ (ਸਿਮਰਨ) : ਭਾਰਤ 'ਚ ਮੌਂਕੀਪੋਕਸ ਬਿਮਾਰੀ ਦੇ ਸ਼ੱਕੀ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੇਰਲ ਦੇ ਤ੍ਰਿਸ਼ੂਰ 'ਚ ਇਸ ਮਰੀਜ਼ ਨੇ ਬਿਮਾਰੀ ਨਾਲ ਦਮ ਤੋੜਿਆ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਉਮਰ ਸਿਰਫ 22 ਸਾਲ ਸੀ ਜੋ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਿਸ ਆਇਆ ਸੀ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਸੂਬੇ ਦੇ ਸਿਹਤ ਵਿਭਾਗ ਨੇ ਜਿਲ੍ਹੇ ਦੇ ਸਿਹਤ ਅਧਿਕਾਰੀਆਂ ਨੂੰ ਸਖਤ ਹੁਕਮ ਜਾਰੀ ਕੀਤੇ ਹਨ ਕਿ ਇਸ 'ਤੇ ਪੂਰੀ ਕਾਰਵਾਈ ਹੋਵੇ ਅਤੇ ਨੌਜਵਾਨ ਜਿਥੋਂ ਵੀ ਵਾਪਿਸ ਆਇਆ ਸੀ ਉਸਦਾ ਰੂਟ ਮੈਪ ਵੀ ਤਿਆਰ ਕੀਤਾ ਜਾਵੇ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੀਡਿਆ ਨੂੰ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੌਜਵਾਨ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਚਾਵੱਕੜ ਕੁਰੰਜੀਯੂਰ ਤੋਂ ਵਾਪਿਸ ਆਇਆ ਸੀ ਜਿਥੇ ਕਿ ਉਸਦੀ ਮੈਡੀਕਲ ਰਿਪੋਰਟ ਠੀਕ ਆਈ ਸੀ। ਭਾਰਤ ਪਰਤਣ 'ਤੇ ਉਸਦੀ ਸਿਹਤ ਥੋੜੀ ਖਰਾਬ ਹੋ ਗਈ ਸੀ ਜਿਸਦੇ ਇਲਾਜ 'ਚ ਦੇਰੀ ਹੋਣ ਦੇ ਕਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਉਨ੍ਹਾਂ ਦੇ ਵੱਲੋਂ ਸੂਬੇ ਦੇ ਸਾਰੇ ਜਿਲਿਆਂ ਦੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਅਤੇ ਇਸ ਮਾਮਲੇ 'ਚ ਜਲਦ ਤੋਂ ਜਲਦ ਸਖਤ ਕਾਰਵਾਈ ਵੀ ਕੀਤੀ ਜਾਵੇਗੀ।