by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਮੰਕੀਪਾਕਸ ਦੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਤੇਜ਼ੀ ਨਾਲ ਵੱਧ ਰਹੀ ਹੈ। ਇਸ ਮਾਮਲੇ ਦੇ ਹੁਣ ਤੱਕ 1,363 ਮਾਮਲੇ ਸਾਹਮਣੇ ਆ ਗਏ ਹਨ। ਜਿਨ੍ਹਾਂ 'ਚੋ 38 ਮਰੀਜਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ ।ਕੈਨੇਡਾ ਦੀ ਸਿਹਤ ਏਜੰਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਕੀਪਾਕਸ ਦੇ 1363 ਮਾਮਲੇ ਦੀ ਪੁਸ਼ਟੀ ਹੋਏ ਹੈ । ਜਿਨ੍ਹਾਂ 'ਚੋ ਬ੍ਰਿਟਿਸ਼ 'ਚ 150 ਅਲਬਰਟਾ 'ਚ 34, ਉਨਟਾਰੀਓ 'ਚ 656 ਸ਼ਾਮਿਲ ਹਨ। ਦੱਸ ਦਈਏ ਕਿ ਮੰਕੀਪਾਕਸ ਇਕ ਵਾਇਰਲ ਬਿਮਾਰੀ ਹੈ ਜੋ ਕਿ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਸੰਕ੍ਰਮਿਤ ਹੁੰਦੀ ਨਜ਼ਰ ਆ ਰਹੀ ਹੈ । ਜ਼ਿਕਰਯੋਗ ਹੈ ਕਿ ਮੰਕੀਪਾਕਸ ਜ਼ਿਆਦਾਤਰ ਬੱਚਿਆਂ ਨੂੰ ਹੋ ਰਿਹਾ ਹੈ। ਇਸ ਦੇ ਕਈ ਮਾਮਲੇ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ ।