15 ਅਗਸਤ, ਨਿਊਜ਼ ਡੈਸਕ (ਸਿਮਰਨ) : ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿਚ ਵੀ ਸਰਕਾਰ ਨੇ ਆਪਣਾ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਅੱਜ ਆਜ਼ਾਦੀ ਦੀ 75 ਵੀਂ ਵਰੇਗੰਢ ਮੌਕੇ ਪੂਰੇ ਪੰਜਾਬ ਦੇ ਵਿਚ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਸੀ.ਐੱਮਭਗਵੰਤ ਮਾਨ ਨੇ ਖੁਦ ਲੁਧਿਆਣਾ ਦੇ ਵਿਚ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ।
ਦੱਸ ਦਈਏ ਕਿ ਇਹ ਮੁਹੱਲਾ ਕਲੀਨਿਕ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਇਲਾਕੇ 'ਚ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਕਰਨ ਮੁੱਖਮੰਤਰੀ ਖੁਦ ਪਹੁੰਚੇ। ਪਹਿਲਾਂ ਉਨ੍ਹਾਂ ਨੇ ਲੁਧਿਆਣਾ ਦੇ ਵਿਚ ਤਿਰੰਗੇ ਝੰਡੇ ਨੂੰ ਲਹਿਰਾਇਆ ਅਤੇਆਜ਼ਾਦੀ ਦਿਹਾੜੇ ਦਾ ਸਮਾਗਮ ਮਨਾਇਆ ਉਸ ਤੋਂ ਬਾਅਦ ਮੁੱਖਮੰਤਰੀ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ।
ਉਦਘਾਟਨ ਤੋਂ ਬਾਅਦ ਮੁੱਖਮੰਤਰੀ ਨੇ ਪਹਿਲਾਂ ਓਥੇ ਆਪਣਾ ਬੀ.ਪੀ ਚੈੱਕ ਕਰਵਾਇਆ ਅਤੇ ਫਿਰ ਕਲੀਨਿਕ 'ਚ ਪਹੁੰਚੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ। ਓਥੇ ਹੀ ਉਨ੍ਹਾਂ ਕਲੀਨਿਕ ਦੇ ਪੂਰੇ ਸਟਾਫ ਤੋਂ ਵੀ ਸਾਰੀ ਜਾਣਕਾਰੀ ਹਾਸਲ ਕੀਤੀ। ਤੇ ਉਨ੍ਹਾਂ ਲੋਕਾਂ ਨੂੰ ਦੇਣ ਵਾਲਿਆਂ ਦਵਾਈਆਂ ਦਾ ਵੀ ਜਾਇਜ਼ਾ ਲਿਆ।
ਲੁਧਿਆਣਾ ਵਿਖੇ ਬੇਹੱਦ ਸ਼ਾਨਦਾਰ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਸਮੇਂ…Live https://t.co/fCVpd5E4Pt
— Bhagwant Mann (@BhagwantMann) August 15, 2022
ਮੁੱਖਮੰਤਰੀ ਮਾਨ ਨੇ ਕਲੀਨਿਕ 'ਚ ਪਹੁੰਚੇ ਲੋਕਾਂ ਨੂੰ ਕਿਹਾ ਕਿ ਹੁਣ ਕਿਸੇ ਵੀ ਸ਼ਕਸ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਦੇ ਸਾਰੇ ਮੁਹੱਲਾ ਕਲੀਨਿਕਾਂ ਦੇ ਵਿਚ ਹੁਣ ਸਭ ਦਾ ਇਲਾਜ਼ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਤਕਰੀਬਨ 41 ਤਰਾਂ ਦੇ ਟੈਸਟ ਕੀਤੇ ਜਾਣਗੇ ਅਤੇ ਹਰ ਬਿਮਾਰੀ ਦਾ ਇਥੇ ਇਲਾਜ਼ ਹੋਵੇਗਾ। ਜਾਣਕਾਰੀ ਮੁਤਾਬਕ ਇਹ ਮੁਹੱਲਾ ਕਲੀਨਿਕ ਸਵੇਰੇ 8 ਵਜੇ ਤੋਂ ਲੈਕੇ ਦੁਪਹਿਰ 2 ਵਜੇ ਤੱਕ ਖੋਲ੍ਹੇ ਜਾਣਗੇ। ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਵਿਚ ਇੱਕ ਐੱਮ.ਬੀ.ਬੀ.ਐੱਸ ਡਾਕਟਰ ਦੇ ਨਾਲ 4 ਸਟਾਫ ਮੈਂਬਰ ਹੋਣਗੇ।