ਬਠਿੰਡਾ : ਕਾਂਗਰਸ ਦੀ ਮਹਾਸਕੱਤਰ ਪ੍ਰਿਅੰਕਾ ਗਾਂਧੀ ਦੀ ਬਠਿੰਡਾ ਵਿਖੇ ਪੰਜਾਬ 'ਚ ਪ੍ਰਿਅੰਕਾ ਗਾਂਧੀ ਦੀ ਇਹ ਪਹਿਲੀ ਰੈਲੀ ਹੈ। ਪ੍ਰਿਅੰਕਾ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ, 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਦੀ ਰਾਜਨੀਤੀ ਕਰਦੇ ਹਨ।ਪ੍ਰਿਅੰਕਾ ਨੇ ਕਿਹਾ ਕਿ ਹੁਣ ਮੋਦੀ ਦਾ ਝੂਠ ਦੇਸ਼ ਦੇ ਸਾਹਮਣੇ ਆਇਆ ਹੈ। ਜੇ ਤੁਸੀਂ ਮੋਦੀ ਦਾ ਪ੍ਰਚਾਰ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਦੇਸ਼ 'ਚ 70 ਸਾਲਾਂ ਤੋਂ ਕਈ ਵਿਕਾਸ ਨਹੀਂ ਹੋਇਆ ਪਰ ਬਠਿੰਡਾ ਦੇ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ 70 ਸਾਲਾਂ 'ਚ ਦੇਸ਼ ਦਾ ਕਿੰਨਾ ਵਿਕਾਸ ਹੋਇਆ। 2014 'ਚ ਮੋਦੀ ਨੇ ਕਿਹਾ 15 ਲੱਖ ਰੁਪਏ ਤੁਹਾਡੇ ਖਾਤੇ 'ਚ ਆਉਣਗੇ, ਪਰ ਕੀ ਕਿਸੇ ਦੇ ਖ਼ਾਤੇ 'ਚ ਆਏ। ਕੀ ਕਿਸਾਨਾਂ ਦੀ ਤਨਖਾਹ ਦੁਗਣੀ ਹੋਈ। ਕੀ ਲੋਕਾਂ ਨੂੰ ਰੁਜ਼ਗਾਰ ਮਿਲਿਆ।
ਮੋਦੀ ਦੇ ਰਾਜ 'ਚ ਰੁਜ਼ਗਾਰ ਮਿਲਣ ਦੀ ਬਜਾਏ ਰੁਜ਼ਗਾਰ ਘਟਿਆ।ਉਨ੍ਹਾਂ ਕਿਹਾ ਕਿ ਅੱਜ ਕਰਜ਼ੇ ਕਾਰਨ ਹਜ਼ਾਰਾਂ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਕਿਸਾਨਾਂ ਨੂੰ ਪੈਦਾਵਾਰ ਦੀ ਕੀਮਤ ਨਹੀਂ ਮਿਲੀ। ਖਾਦ ਤੇ ਬੀਜ ਨਹੀਂ ਮਿਲਿਆ। ਦੇਸ਼ ਭਰ ਦੇ ਕਿਸਾਨ ਦਿੱਲੀ ਤੋਂ ਆਏ ਪੀਐੱਮ ਨੂੰ ਮਿਲਣ, ਪਰ ਪੀਐੱਮ ਉਨ੍ਹਾਂ ਨਾਲ ਵੀ ਨਹੀਂ ਮਿਲੇ। ਭਲੇ ਹੀ ਉਹ ਵਿਦੇਸ਼ ਜਾ ਆਏ ਹਨ। ਨੋਟਬੰਦੀ ਨਾਲ ਮੋਦੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੀ ਦੇਸ਼ਭਗਤੀ ਦਿਖਾਓ ਪਰ ਕੋਈ ਵੀ ਕਾਲਾਧਨ ਵਾਪਸ ਨਹੀਂ ਆਇਆ। ਜਦੋਂ ਰਾਹੁਲ ਜਨਤਾ ਵਿਚਕਾਰ ਗਏ ਤਾਂ ਭਾਜਪਾ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ।ਪ੍ਰਿਅੰਕਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੋਦੀ ਨੂੰ ਨਕਾਰਿਆ ਹੈ। ਅੱਜ ਪੰਜਾਬ ਦੇ ਨੌਜਵਾਨ ਦਾ ਹਾਲ ਚਿੱਟੇ ਕਾਰਨ ਮਾੜਾ ਹੋ ਗਿਆ ਹੈ, ਜੋ ਕਿ ਇਨ੍ਹਾਂ ਸਰਕਾਰਾਂ ਦੀ ਬਦੌਲਤ ਹੈ।
ਰਾਹੁਲ ਨੇ ਇਹ ਮੁੱਦਾ ਉਦੋਂ ਚੁੱਕਿਆ ਜਦੋਂ ਕਿਸੇ ਦੀ ਹਿੰਮਤ ਨਹੀਂ ਸੀ, ਪਰ ਉਦੋਂ ਇਨ੍ਹਾਂ ਨੇ ਮਜ਼ਾਕ ਉਡਾਇਆ। ਕਾਂਗਰਸ ਦੀ ਰਾਜਨੀਤੀ ਲੋਕਾਂ ਨੂੰ ਗੁਮਰਾਹ ਕਰਨ ਦੀ ਰਾਜਨੀਤੀ ਨਹੀਂ ਹੈ। ਲੋਕਤੰਤਰ 'ਚ ਜਨਤਾ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ। ਕਿਸੇ ਵੀ ਆਗੂ ਤੋਂ ਮਜ਼ਬੂਤ ਜਨਤਾ ਹੈ। ਤੁਸੀਂ ਸਾਰੇ ਆਗੂਆਂ ਤੋਂ ਪੁੱਛੋ ਕਿ ਤੁਹਾਡੇ ਲਈ ਉਹ ਕੀ ਕਰਨ ਜਾ ਰਹੇ ਹਨ। ਪ੍ਰਿਅੰਕਾ ਨੇ ਕਿਹਾ ਕਿ ਕਾਂਗਰਸ ਹਰ ਗਰੀਬ ਵਿਅਕਤੀ ਨੂੰ 72 ਹਜ਼ਾਰ ਰੁਪਏ ਸਾਲਾਨਾ ਦੇਵੇਗੀ।ਉਨ੍ਹਾਂ ਕਿਹਾ ਕਿ ਤੁਹਾਡੇ ਕਿਸਾਨ ਬੀਮਾ ਯੋਜਨਾ ਤੋਂ ਜ਼ਿਆਦਾ ਵੱਡੇ-ਵੱਡੇ ਉਦੋਯਗਪਤੀਆਂ ਨੂੰ ਫਾਇਦਾ ਪਹੁੰਚਿਆ ਹੈ। ਜਦੋਂ ਕਿਸਾਨ 'ਤੇ ਮੁਸੀਬਤ ਆਈ ਤਾਂ ਉਸ ਨੂੰ ਇਹ ਰਾਸ਼ੀ ਨਹੀਂ ਦਿੱਤੀ ਗਈ। ਕਾਂਗਰਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਬਿਜ਼ਨਸ ਸ਼ੁਰੂ ਕਰਨ ਲਈ ਤਿੰਨ ਸਾਲ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੋਵੇਗੀ। ਛੋਟੇ ਦੁਕਾਨਦਾਰਾਂ ਲਈ ਜੀਐੱਸਟੀ ਨੂੰ ਸਰਲ ਬਣਾਇਆ ਜਾਵੇਗਾ। ਭੈਣਾਂ ਲਈ ਸੰਸਦ 'ਚ 33 ਫੀਸਦੀ ਰਾਖਵਾਂਕਰਨ ਸੰਸਦ 'ਚ ਹੋਵੇਗਾ। ਬੱਚਿਆਂ ਲਈ 12ਵੀਂ ਤਕ ਫ੍ਰੀ 'ਚ ਪੜ੍ਹਾਈ ਮਿਲੇਗੀ।
ਕਿਸਾਨਾਂ ਲਈ ਅਲਗ ਬਜਟ ਬਣੇਗਾ। ਇਸ ਤੋਂ ਪਹਿਲਾਂ ਇੱਥੇ ਪਹੁੰਚਣ 'ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਆਗੂਆਂ ਨੇ ਸਵਾਗਤ ਕੀਤਾ। ਪੰਜਾਬ 'ਚ ਪ੍ਰਿਅੰਕਾ ਗਾਂਧੀ ਦੀ ਇਹ ਪਹਿਲੀ ਰੈਲੀ ਹੈ। ਰੈਲੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ 'ਤੇ ਦੱਬ ਕੇ ਹਮਲਾ ਕੀਤਾ। ਉਨ੍ਹਾਂ ਕਿਹਾ, ਮੈਂ ਨਵਜੋਤ ਸਿੰਘ ਸਿੱਧੂ ਸਹੁੰ ਖਾਂਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਨਸ਼ੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਸਜ਼ਾ ਦਿਵਾ ਕੇ ਰਹਾਂਗਾ, ਨਹੀਂ ਤਾਂ ਰਾਜਨੀਤੀ ਛੱਡ ਦੇਵਾਂਗਾ।