ਅੱਜ ਤੋਂ ਕਰਨਾਟਕ ਦੇ ਦੋ ਰੋਜ਼ਾ ਦੌਰੇ ‘ਤੇ ਰਹਿਣਗੇ ਪੀਐੱਮ ਮੋਦੀ, ਕਈ ਸਮਾਗਮਾਂ ਵਿਚ ਕਰਨਗੇ ਸ਼ਿਰਕਤ

by

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਕਰਨਾਟਕ ਦੇ ਦੋ ਰੋਜ਼ਾ ਦੌਰੇ 'ਤੇ ਰਹਿਣਗੇ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੋਦੀ ਕਰਨਾਟਕ ਦੇ ਦੌਰੇ ਦੌਰਾਨ ਪਹਿਲੇ ਸਮਾਗਮ ਵਿਚ ਤੁਮਕੁਰ ਵਿਚ ਸ੍ਰੀ ਸਿੱਧਗੰਗਾ ਮੱਠ ਦਾ ਦੌਰਾ ਕਰਨਗੇ, ਜਿਥੇ ਉਹ ਸ੍ਰੀਸ੍ਰੀ ਸ਼ਿਵਕੁਮਾਰ ਸਵਾਮੀ ਜੀ ਦੇ ਇਕ ਸਮਾਰਕ ਲਾਇਬ੍ਰੇਰੀ ਦੀ ਆਧਾਰਸ਼ਿਲਾ ਰੱਖਣ ਲਈ ਇਕ ਨੀਂਹ ਪੱਧਰ ਦਾ ਉਦਘਾਟਨ ਕਰਨਗੇ। ਪੀਐਮਓ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਹੈ ਕਿ ਮੋਦੀ ਇਥੇ ਪੂਜਾ ਕਰਨਗੇ ਅਤੇ ਮੱਠ 'ਤੇ ਇਕ ਪੌਦਾ ਵੀ ਲਾਉਣਗੇ।


ਤੁਮਕੁਰ ਵਿਚ ਇਕ ਜਨਸਭਾ ਵਿਚ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕਰਨਗੇ। ਮੋਦੀ ਕਾਮੈਂਡੇਸ਼ਨ ਐਵਾਰਡ ਵੀ ਦੇਣਗੇ। ਪੀਐਮ ਕਿਸਾਨ ਯੋਜਨਾ ਦੀ ਤੀਜੀ ਕਿਸ਼ਤ ਦਾ ਲਾਭ ਦੇਸ਼ ਦੇ ਛੇ ਕਰੋੜ ਕਿਸਾਨਾਂ ਨੂੰ ਮਿਲੇਗਾ। ਉਹ ਤਾਮਿਲਨਾਡੂ ਦੇ ਚੋਣਵੇਂ ਕਿਸਾਨਾਂ ਨੂੰ ਟਰਾਂਸਪੋਂਡਰ ਵੀ ਸੌਂਪਣਗੇ ਅਤੇ ਕੇਸੀਸੀ ਵੀ ਦੇਣਗੇ।

ਡੀਆਡੀਓ ਦੀਆਂ ਪੰਜ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ

ਵੀਰਵਾਰ ਨੂੰ ਬੈਂਗਲੁਰੂ ਵਿਚ ਡੀਆਰਡੀਓ ਦੀਆਂ ਪੰਜ ਯੁਵਾ ਵਿਗਿਆਨਕ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕਰਨਗੇ। ਇਹ ਪ੍ਰਯੋਗਸ਼ਾਲਵਾਂ ਰੱਖਿਆ ਖੇਤਰ ਵਿਚ ਭਾਰਤ ਦੀਆਂ ਖੋਜ ਸੰਭਾਵਨਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।