ਨਵੀਂ ਦਿੱਲੀ , 29 ਜੁਲਾਈ ( NRI MEDIA )
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪ੍ਰਭਾਵੀ ਚਰਿਤ੍ਰ ਦੇ ਕਾਰਨ ਜਾਣੇ ਜਾਂਦੇ ਹਨ ਅਤੇ ਉਹ ਅੱਜ ਕਲ ਦੀ ਨਵੀਂ ਪੀੜ੍ਹੀ ਨੂੰ ਆਪਣੇ ਵੱਲ ਖਿੱਚਣ ਦਾ ਕੋਈ ਮੌਕਾ ਨਹੀਂ ਛੱਡ ਦੇ, ਇਸਤੋਂ ਅਲਾਵਾ ਯੋਗ, ਵਿਦੇਸ਼ਾਂ ਵਿਚ ਬੈਠਕਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਕੁਝ ਬਹੁਤ ਹੀ ਅਨੋਖਾ ਕਰਨ ਜਾ ਰਹੇ ਹਨ, ਦਰਅਸਲ ਹੁਣ ਇਹਨਾਂ ਨੂੰ ਡਿਸ੍ਕਵਰੀ ਦੇ ਪ੍ਰਸਿੱਧ ਟੀ.ਵੀ. ਸ਼ੋ ਦੇ ਵਿਚ ਵੇਖਿਆ ਜਾਵੇਗਾ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਿਅਰ ਗਰੀਲਸ ਦੇ ਮੈਨ vs ਵਾਈਲਡ ਸ਼ੋ ਦੇ ਵਾਰੇ , ਇਸ ਸ਼ੋ ਦਾ ਨਾਮ ਮੈਨ vs ਵਾਈਲਡ ਵਿਦ ਬਿਅਰ ਗਰੀਲਸ ਐਂਡ ਪੀ.ਐਮ. ਮੋਦੀ ਹੋਵੇਗਾ , ਜਿਸ ਵਿਚ ਬਿਅਰ ਗਰੀਲਸ ਅਤੇ ਭਾਰਤ ਦੇ ਆਗੂ ਨੂੰ ਉੱਤਰਾਖੰਡ ਦੇ ਜੰਗਲਾਂ ਵਿਚ ਵੇਖਿਆ ਜਾ ਸਕੇਗਾ, ਇਸ ਸ਼ੋ ਦੀ ਮੁਖ ਤਸਵੀਰ ਜਿਮ ਕਾਰ੍ਬੇਟ ਨੈਸ਼ਨਲ ਪਾਰਕ ਵਿਚ ਖਿੱਚੀ ਗਈ ਹੈ |
ਇਸ ਸ਼ੋ ਵਾਰੇ ਗੱਲ ਕਰਦੇ ਹੋਏ ਮੋਦੀ ਜੀ ਨੇ ਕਿਹਾ "ਮੈਂ ਕਾਫੀ ਸਾਲ ਤਕ ਕੁਦਰਤ ਦੇ ਨੇੜੇ ਪਰਵਤਾਂ ਅਤੇ ਜੰਗਲ ਦੇ ਵਿਚ ਰਹੇ ਹਨ ਅਤੇ ਇਹਨਾਂ ਸਾਲਾਂ ਦਾ ਮੇਰੇ ਜੀਵਨ ਉੱਤੇ ਗਹਿਰਾ ਅਸਰ ਹੈ, ਜਦ ਮੈਨੂੰ ਰਾਜਨੀਤੀ ਤੋਂ ਪਰੇ ਕੁਦਰਤ ਉੱਤੇ ਅਧਾਰਿਤ ਇਸ ਸ਼ੋ ਦਾ ਹਿੱਸਾ ਬਣਨ ਵਾਰੇ ਪੁੱਛਿਆ ਗਿਆ ਤਾਂ ਮੈਂ ਬਹੁਤ ਉਤਸੁਕ ਹੋ ਗਿਆ।" ਉਹਨਾਂ ਨੇ ਕਿਹਾ ਕਿ ਇਹ ਵਧੀਆ ਮੌਕਾ ਸੀ ਦੁਨੀਆ ਨੂੰ ਭਾਰਤ ਦੀ ਵਾਤਾਵਰਨ ਵਿਰਾਸਤ ਵਿਖਾਉਣ ਦੀ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦੇਣ ਲਈ, ਉਹਨਾਂ ਲਈ ਇਕ ਵਾਰ ਫਿਰ ਤੋਂ ਕੁਦਰਤ ਦੇ ਨੇੜੇ ਸਮਾਂ ਵਤੀਤ ਕਰਨਾ ਬਹੁਤ ਵਧੀਆ ਰਿਹਾ ਅਤੇ ਉਹਨਾਂ ਨੇ ਬਿਅਰ ਗਰੀਲਸ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਭਰਪੂਰ ਊਰਜਾਵਾਨ ਹਨ, ਉਹ ਕੁਦਰਤ ਦੇ ਵਿਚ ਉਸਦੀ ਸ਼ੁੱਧਤਾ ਦਾ ਮਾਣ ਰੱਖਦੇ ਹੋਏ ਵਿਚਰਦੇ ਹਨ |
ਉਥੇ ਹੀ ਬਿਅਰ ਗਰੀਲਸ ਨੇ ਕਿਹਾ ਕਿ ਉਹਨਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਦਲੇਰੀ ਭਰੇ ਸਫ਼ਰ ਵਿਚ ਭਾਰਤ ਦੀ ਜੰਗਲਾਤ ਵਿਰਾਸਤ ਦਾ ਤਜਰਬਾ ਲੈਣਾ ਬਹੁਤ ਹੀ ਸਨਮਾਨ ਵਾਲੀ ਗੱਲ ਹੈ, ਉਹਨਾਂ ਨੇ ਕਿਹਾ ਕਿ ਉਹ ਮਹਾਨ ਦੇਸ਼ ਦੇ ਆਗੂ ਨਾਲ ਸਮਾਂ ਵਤੀਤ ਕਰਨ ਲਈ ਬੇਹੱਦ ਉਤਸਾਹਿਤ ਸਨ। ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਡਿਸ੍ਕਵਰੀ ਦਾ ਇਹ ਸ਼ੋ ਮੈਨ vs ਵਾਈਲਡ ਵਿਦ ਬਿਅਰ ਗਰੀਲਸ ਐਂਡ ਪੀ.ਐਮ. ਨਰਿੰਦਰ ਮੋਦੀ 12 ਅਗਸਤ ਨੂੰ ਰਾਤ 9 ਵਜੇ ਡਿਸਵਰੀ ਚੈੱਨਲ ਉੱਤੇ ਵਿਖਾਇਆ ਜਾਵੇਗਾ, ਇਸ ਵਾਰੇ ਬਿਅਰ ਗਰੀਲਸਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਵੀ ਸੂਚਨਾ ਦਿੱਤੀ ਸੀ।