ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕੱਸਿਆ। ਰਾਹੁਲ ਨੇ ਕਿਹਾ ਕਿ ਤਿਉਹਾਰ ਦੇ ਮੌਸਮ ਨੂੰ ਫਿੱਕਾ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਹੈ।
ਉਨ੍ਹਾਂ ਨੇ ਟਵੀਟ ਕੀਤਾ,‘‘ਕੀਮਤ ਵਧਦੀ ਜਾ ਰਹੀ ਹੈ, ਪੈਟਰੋਲ, ਡੀਜ਼ਲ, ਖਾਧ ਸਮੱਗਰੀ, ਐੱਲ.ਪੀ.ਜੀ. ਦਾ…., ਤਿਉਹਾਰ ਦਾ ਮੌਸਮ ਕਰ ਦਿੱਤਾ ਫਿੱਕਾ, ਧੰਨਵਾਦ ਹੈ ਮੋਦੀ ਜੀ ਦਾ!’’
ਅੰਤਰਰਾਸ਼ਟਰੀ ਪੱਧਰ ’ਤੇ ਫਿਊਲ ਦੀਆਂ ਕੀਮਤਾਂ ’ਚ ਤੇਜ਼ੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਰਸੋਈ ਗੈਸ ਐੱਲ.ਪੀ.ਜੀ. ਦੀ ਕੀਮਤ ’ਚ 15 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ, ਜਦੋਂ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਉੱਚਾਈ ’ਤੇ ਪਹੁੰਚ ਗਈਆਂ। ਸਬਸਿਡੀ ਵਾਲੇ ਅਤੇ ਗੈਰ-ਸਬਸਿਡੀ ਵਾਲੇ ਐੱਲ.ਪੀ.ਜੀ. ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਇਸ ਦੇ ਨਾਲ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ’ਚ ਜੁਲਾਈ ਤੋਂ ਹੁਣ ਤੱਕ ਕੁੱਲ 90 ਰੁਪਏ ਵਧਾਏ ਗਏ ਹਨ। ਇਸ ਦੇ ਨਾਲ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ’ਚ ਜੁਲਾਈ ਤੋਂ ਹੁਣ ਤੱਕ ਕੁੱਲ 90 ਰੁਪਏ ਵਧਾਈ ਗਈ ਹੈ। ਸਰਕਾਰੀ ਖੁਦਰਾ ਫਿਊਲ ਵਪਾਰੀ ਕੰਪਨੀਆਂ ਦੀ ਮੁੱਲ ਨੋਟੀਫਿਕੇਸ਼ਨ ਅਨੁਸਾਰ, ਦਿੱਲੀ ਅਤੇ ਮੁੰਬਈ ’ਚਚ ਹੁਣ ਰਸੋਈ ਗੈਸ ਦੀ ਕੀਮਤ 899.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਉੱਥੇ ਹੀ ਕੋਲਕਾਤਾ ’ਚ ਇਹ 926 ਰੁਪਏ ਹੈ।