ਮੀਡੀਆ ਡੈਸਕ: ਮਿਸ ਯੂਨੀਵਰਸ 2019 ਮੁਕਾਬਲੇ 'ਚ ਅਜਿਹਾ ਹੋਇਆ, ਜੋ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਅਸਲ ਵਿਚ ਇਸ ਵਾਰ ਰੈਂਪ ਵਾਕ ਦੌਰਾਨ ਕਈ ਕੰਟੈਸਟੈਂਟਸ ਫਰਸ਼ 'ਤੇ ਡਿੱਗ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸਵਿਮਸੂਟ ਰਾਊਂਡ 'ਚ ਕੰਟੈਸਟੈਂਟਸ ਨੇ ਬਿਕਨੀ ਪਾ ਕੇ ਰੈਂਪ ਵਾਕ ਕਰਨੀ ਸੀ। ਇਸੇ ਦੌਰਾਨ ਕਈ ਮੁਕਾਬਲੇਬਾਜ਼ ਰੈਂਪ 'ਤੇ ਹੀ ਡਿੱਗ ਗਈਆਂ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਹੀ ਨਹੀਂ ਕਈ ਕੰਟੈਸਟੈਂਟਸ ਰੈਂਪ ਵਾਕ ਦੌਰਾਨ ਜ਼ਮੀਨ 'ਤੇ ਡਿੱਗ ਜਾਂਦੀਆਂ ਹਨ। ਉੱਥੇ ਹੀ ਇਨ੍ਹਾਂ ਵਿਚ ਮਿਸ ਫਰਾਂਸ ਮਾਇਵਾ ਕੂਚ ਵੀ ਸ਼ਾਮਲ ਸਨ ਜਿਨ੍ਹਾਂ ਆਪਣੀ ਫਰਸ਼ 'ਤੇ ਡਿੱਗਣ ਵਾਲੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਵੀ ਕੀਤੀ ਹੈ। ਮਾਇਵਾ ਬੇਸ਼ੱਕ ਵਾਕ ਦੌਰ ਡਿੱਗ ਗਈ ਹੋਵੇ ਪਰ ਉਸ ਦਾ ਆਤਮਵਿਸ਼ਵਾਸ ਬਿਲਕੁਲ ਵੀ ਘਟਿਆ ਨਹੀਂ। ਡਿੱਗਣ ਤੋਂ ਬਾਅਦ ਵੀ ਮਾਇਵਾ ਹੱਸਦੀ ਹੋਈ ਉੱਠੀ ਤੇ ਜੱਜ ਦੇ ਸਾਹਮਣੇ ਦੇਖਦੀ ਹੈ ਤੇ ਵਾਪਸ ਆਤਮਵਿਸ਼ਵਾਸ ਨਾਲ ਪਰਤ ਜਾਂਦੀ ਹੈ।
Video: https://www.instagram.com/p/B5ygN-2ijVh/?utm_source=ig_web_copy_link
ਮਾਇਵਾ ਨੇ ਆਪਣੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਹੁਣ ਉਸ ਨੂੰ ਸਬਕ ਮਿਲਿਆ ਹੈ ਤੇ ਡਿੱਗ ਕੇ ਉੱਠਣਾ ਹੀ ਔਰਤ ਦੇ ਜੀਵਨ ਦਾ ਸਭ ਤੋਂ ਅਹਿਮ ਸਾਰ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਰੈਂਪ ਗਿੱਲਾ ਹੋਣ ਕਾਰਨ ਅਜਿਹਾ ਹੋਇਆ ਹੈ ਕਿਉਂਕਿ ਸਾਰੀਆਂ ਮੁਕਾਬਲੇਬਾਜ਼ ਇੱਕੋ ਥਾਂ ਤਿਲਕ ਰਹੀਆਂ ਸਨ। ਇਨ੍ਹਾਂ ਵਿਚ ਵੱਖ-ਵੱਖ ਦੇਸ਼ਾਂ ਤੋਂ ਆਈਆਂ ਔਰਤ ਮੁਕਾਬਲੇਬਾਜ਼ ਸ਼ਾਮਲ ਹਨ।
The new #MissUniverse2019 is... SOUTH AFRICA!!!! ?? pic.twitter.com/gRW8vcuT3A
— Miss Universe (@MissUniverse) December 9, 2019
ਇਸ ਤੋਂ ਬਾਅਦ ਸਾਲ 2018 ਦੀ ਮਿਸ ਯੂਨੀਵਰਸ ਕੈਟੋਰੀਨਾ ਗ੍ਰੇ (Catriona Gray Philippines) ਨੇ ਵਿਨਰ ਤੇ ਰਨਰਅਪ ਦੇ ਨਾਵਾਂ ਦਾ ਐਲਾਨ ਕੀਤਾ। ਮੈਕਸੀਕੋ ਦੀ ਸੋਫ਼ੀਆ ਅਰਾਗੋਨ (Sofia Aragon) ਤੀਸਰੇ ਨੰਬਰ 'ਤੇ ਰਹੀ, ਦੂਸਰੇ ਨੰਬਰ 'ਤੇ ਪੁਏਰਟੋ ਰੀਕੋ ਦੀ ਮੈਡੀਸਿਨ ਐਂਡਰਸਨ (Madison Anderson) ਤੇ ਸਾਊਥ ਅਫ਼ਰੀਕਾ ਦੀ ਜ਼ੋਜ਼ਿਬਿਨੀ ਟੂੰਜੀ ਸਾਰਿਆਂ ਨੂੰ ਹਰਾ ਕੇ ਵਿਸ਼ਵ ਸੁੰਦਰੀ 2019 ਚੁਣੀ ਗਈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।