ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਰੇ ਬਾਜ਼ਾਰ ਵਿੱਚ ਇੱਕ ਨੌਜਵਾਨ 'ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨਾਲ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਅਵਿਨਾਸ਼ ਨੇ ਦੱਸਿਆ ਕਿ ਉਹ ਰਾਤ ਬਾਜ਼ਾਰ ਵਿੱਚ ਸਾਮਾਨ ਲੈਣ ਗਿਆ ਸੀ, ਜਦੋ ਉਹ ਬਾਜ਼ਾਰ 'ਚ ਕਰਿਆਨੇ ਦੀ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਕੁਝ ਨੌਜਵਾਨ ਆਏ ਤੇ ਉਨ੍ਹਾਂ ਨੇ ਆਉਂਦੇ ਹੀ ਸਾਡੇ' ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਉਸ ਨੇ ਦੱਸਿਆ ਕਿ ਇਸ ਸਮੇ ਮੇਰੇ ਨਾਲ ਮੇਰਾ ਭਰਾ ਅਕਸ਼ਦੀਪ ਵੀ ਮੌਜੂਦ ਸੀ ।ਜਿਸ ਨੇ ਦੁਕਾਨ ਦੇ ਜਾ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੇ ਕਿਹਾ ਕਿ ਉਕਤ ਨੌਜਵਾਨ ਨੇ ਗਲਤ ਸ਼ਬਦ ਵੀ ਬੋਲੇ। ਇਸ ਤੋਂ ਪਹਿਲਾਂ ਵੀ ਨੌਜਵਾਨਾਂ ਨੇ ਮੇਰੇ ਚਾਚੇ ਦੇ ਮੁੰਡੇ ਤੇ ਹਮਲਾ ਕੀਤਾ ਸੀ ਪਰ ਅਸੀਂ ਉਸ ਸਮੇ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ।ਪੁਲਿਸ ਵਲੋਂ ਮਾਮਲੇ ਦੀ ਕੋਈ ਕਾਰਵਾਈ ਨਹੀ ਕੀਤੀ ਗਈ।
ਲਵਪ੍ਰਤੀ ਸਿੰਘ ਨੇ ਕਿਹਾ ਕਿ ਅਵਿਨਾਸ਼ ਜੋ ਵੀ ਦੋਸ਼ ਲਗਾ ਰਿਹਾ ਉਹ ਝੂਠੇ ਹਨ ।ਉਨ੍ਹਾਂ ਨੇ ਕਿਹਾ ਕ ਅਵਿਨਾਸ਼ ਤੇ ਉਸ ਦਾ ਭਰਾ ਅਕਾਸ਼ਦੀਪ ਆਪਣੇ ਦੋਸਤਾਂ ਸਮੇਤ ਸਾਡੇ ਘਰ ਬਾਹਰ ਆਇਆ ਤੇ ਤੇਜ਼ਧਾਰ ਹਥਿਆਰ ਨਾਲ ਕੁੱਟਮਾਰ ਕਰਨ ਲੱਗੇ। ਉਸ ਨੇ ਕਿਹਾ ਕਿ ਮੇਰੇ ਮਾਮਾ ਸੰਨੀ ਪੰਡਿਤ ਨੂੰ ਉਸ ਦੇ ਦੋਸਤ ਸੁਖ ਜੀਵਨ ਸਿੰਘ ਮਿਲਣ ਆਇਆ ਸੀ ਤੇ ਘਰ ਬਾਹਰ ਖੜ੍ਹੇ ਮੇਰੇ ਮਾਮਾ ਦੇ ਦੋਸਤ ਦਾ ਮੋਟਰਸਾਈਕਲ ਨੂੰ ਇਨ੍ਹਾਂ ਨੇ ਤੋੜ ਦਿੱਤਾ।
ਲਵਪ੍ਰਤੀ ਨੇ ਕਿਹਾ ਮੈ ਰਾਤ ਨੂੰ ਚੋਕੀਦਾਰ ਦਾ ਕੰਮ ਕਰਦਾ ਸੀ ਤੇ ਉਹ ਰੋਜ਼ਾਨਾ ਹੀ ਮੇਰੇ ਨਾਲ ਗਲੀ ਗਲੋਚ ਕਰਦੇ ਹਨ। ਉਕਤ ਨੌਜਵਾਨਾਂ ਨੇ 2 ਹੋਰ ਨੌਜਵਾਨਾਂ ਨਾਲ ਉਸ ਦੇ ਬਾਹਰ ਕੁੱਟਮਾਰ ਕੀਤੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕੀਤੀ ਹੈ । ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।