by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ 'ਚ 20 ਦਿਨ ਪਹਿਲਾਂ ਹੋਏ ਸਾਬਕਾ ਸਰਪੰਚ ਦੇ ਪੁੱਤਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਨਾਬਾਲਗ ਲੜਕੀ ਨੇ ਕਿਹਾ ਕਿ ਸਾਬਕ ਸਰਪੰਚ ਦਾ ਲੜਕਾ ਉਸ ਨੂੰ ਬਲੈਕਮੇਲ ਕਰਦਾ ਸੀ ਤੇ ਉਸ ਨਾਲ ਬਲਾਤਕਾਰ ਕਰਦਾ ਸੀ।
ਥਾਣੇ ਦੇ ਅਧਿਕਾਰੀ ਮਹਾਵੀਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਵਿਕਰਮ ਉਰਫ ਲਾਲਾ ਦਾ ਸਰੀਰਕ ਸ਼ੋਸ਼ਣ ਕਰਨ ਕਰਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਕਾਰਨ ਨਾਬਾਲਗ ਨੇ ਗੁੱਸੇ 'ਚ ਆ ਕੇ ਵਿਕਰਮ ਦਾ ਤਾਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।