ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਸ਼ਹਿਰ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਟਿਕ-ਟੌਕ ਹਸਤੀ ਮੋਹਿਤ ਮੋਰ ਦੇ ਕਤਲ 'ਚ ਸ਼ਾਮਲ ਇਕ ਨਾਬਾਲਗ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਦੋਸ਼ੀ ਦੀ ਪਛਾਣ ਕਿਸ਼ੋਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ, "ਮਾਮਲੇ ਦੀ ਜਾਂਚ ਕਰਦਿਆਂ ਇਕ ਤੱਥ ਸਾਹਮਣੇ ਆਇਆ ਕਿ ਜਿਮ 'ਚ ਮੋਹਿਤ ਅਤੇ ਕਿਸ਼ੋਰ ਦੀ ਲੜਾਈ ਹੋਈ ਸੀ ਜਿਸ ਨੂੰ ਵੇਖ ਕੇ ਜਿਮ ਦੇ ਮਾਲਿਕ ਨੇ ਕਿਸ਼ੋਰ 'ਤੇ ਗੁੱਸਾ ਕੀਤਾ।
ਇਸ ਤੋਂ ਬਾਅਦ ਕਿਸ਼ੋਰ ਨੇ ਮੋਹਿਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।" ਅਧਿਕਾਰੀ ਨੇ ਦੱਸਿਆ ਕਿ ਕਿਸ਼ੋਰ ਨੇ ਫਿਰ ਮੋਹਿਤ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਪੁੱਛਿਆ ਤੂੰ ਕਿੱਥੇ ਹੈ? ਮੋਹਿਤ ਨੇ ਦੱਸ ਦਿੱਤਾ ਕਿ ਉਹ ਜਿਮ ਦੇ ਕੋਲ ਨਜ਼ਫ਼ਗੜ ਇਕ ਦੁਕਾਨ ਦੇ ਵਿੱਚ ਬੈਠਾ ਹੈ। ਕਿਸ਼ੋਰ ਉਸ ਤੋਂ ਬਾਅਦ ਦੁਕਾਨ 'ਚ ਆਪਣੇ ਦੋ ਦੋਸਤਾਂ ਦੇ ਨਾਲ ਉੱਥੇ ਗਿਆ ਅਤੇ ਮੋਹਿਤ ਦਾ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਅਜੇ ਵੀ ਜਾਰੀ ਹੈ।