ਟੈਕਸਾਸ (Vikram Sehajpal) : ਟੈਕਸਾਸ ਦੇ ਐੱਨਜੀਐੱਲ ਸਟੇਡਿਅਮ ਵਿਖੇ ਇੱਕ ਫੁੱਟਬਾਲ ਮੈਚ ਖੇਡਿਆ ਗਿਆ। ਮੈਚ ਦੇਖਣ ਆਏ ਹਜ਼ਾਰਾਂ ਹੀ ਦਰਸ਼ਕਾਂ ਨੇ ਪਿਛਲੇ ਦਿਨੀਂ ਸ਼ਹੀਦ ਹੋਏ ਅਮਰੀਕੀ ਪੁਲਿਸ ਦੇ ਪਹਿਲੇ ਪੱਗੜੀਧਾਰੀ ਸਿੱਖ ਸੰਦੀਪ ਸਿੰਘ ਧਾਲੀਵਾਲ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ। ਸਕੋਰ ਕਾਰਡ ਦਿਖਾਉਣ ਵਾਲੀ ਸਕਰੀਨ ਉੱਤੇ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਵੀ ਲਗਾਈ ਗਈ। ਇਸ ਦੌਰਾਨ ਸਟੇਡਿਅਮ ਵਿੱਚ ਹਾਜ਼ਰ ਲੋਕਾਂ ਨੇ 2 ਮਿੰਟ ਦਾ ਮੌਨ ਰੱਖ ਕੇ ਡਿਪਟੀ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ ਵਿੱਚ ਪੰਜਾਬ ਦੇ ਇਸ ਸਿੱਖ ਪੁਲਿਸ ਅਫ਼ਸਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਡਿਪਟੀ ਸੰਦੀਪ ਧਾਲੀਵਾਲ ਉਦੋਂ ਟ੍ਰੈਫਿਕ ਸਿਗਨਲ ਉੱਤੇ ਖੜੇ ਸਨ ਕਿ ਪਿੱਛੋਂ ਦੀ ਇੱਕ ਸਿਰ ਫਿਰੇ ਵਿਅਕਤੀ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ।ਜਾਣਕਾਰੀ ਮੁਤਾਬਕ ਡਿਪਟੀ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਟੈਕਸਾਸ ਦੀ ਪੁਲਿਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਸਨ।ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਹ ਪੀਜ਼ਾ ਡਲਿਵਰੀ ਦਾ ਕੰਮ ਦਾ ਕਰਦੇ ਸਨ।
ਉਨ੍ਹਾਂ ਨੇ ਪੁਲਿਸ ਵਿੱਚ ਪੱਗੜੀ ਬੰਨ੍ਹ ਕੇ ਨੌਕਰੀ ਕਰਨ ਲਈ ਬਹੁਤ ਲੰਬਾ ਸੰਘਰਸ਼ ਕੀਤਾ।ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਮ੍ਰਿਤਕ ਦੇਹ ਸਸਕਾਰ 2 ਅਕਤੂਬਰ ਨੂੰ ਕੀਤਾ ਜਾਵੇਗਾ। ਰੱਬ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਦੁੱਖ ਮੰਨਣ ਦੀ ਤਾਕਤ ਦੇਵੇ।