ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਸੰਦ ਮੈਬਰ ਸਿਮਰਜੀਤ ਸਿੰਘ ਮਾਨ ਨੇ ਜਲੰਧਰ ਦੇ ਲਤੀਫਪੁਰਾ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ 1947 'ਚ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਸਨ। ਮਾਨ ਨੇ ਕਿਹਾ ਹੁਣ ਇਨ੍ਹਾਂ ਲੋਕਾਂ ਦੇ ਘਰ ਢਾਹ ਦਿੱਤੇ ਗਏ ਹਨ। ਮਾਨ ਨੇ ਕਿਹਾ ਕੇਜਰੀਵਾਲ ਨੂੰ ਟਾਹਲੀ ਨਾਲ ਰੱਸਾ ਪਾ ਕੇ ਫਾਹਾ ਲਾਵਾਂਗੇ, ਇਹ ਲੋਕ ਪਹਿਲਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕ ਹੁਣ ਇੱਥੇ ਉਜਾੜ ਦਿੱਤਾ ਗਿਆ।
ਭਗਤ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣ ਵਾਲੀ ਆਪ ਸਰਕਾਰ ਨੂੰ ਪੁਲਿਸ ਦੇ ਖਿਲਾਫ ਹੋਣਾ ਚਾਹੀਦਾ ਹੈ ਕਿਉਕਿ ਭਗਤ ਸਿੰਘ ਨੇ ਇੱਕ ਅੰਗਰੇਜ ਨਾਲ ਮਿਲ ਕੇ ਇੱਕ ਬੇਕਸੂਰ ਸਿੱਖ ਪੁਲਿਸ ਵਾਲੇ ਦਾ ਕਤਲ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲਤੀਫਪੁਰਾ 'ਚ ਹਾਈ ਕੋਰਟ ਦੇ ਆਦੇਸ਼ਾ ਤੋਂ ਬਾਅਦ ਨਾਜਾਇਜ਼ ਕਬਜ਼ੇ ਵਾਲਿਆਂ ਜ਼ਮੀਨਾਂ ਨੂੰ ਢਾਹ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉੱਥੇ ਰਹਿਣ ਵਾਲੇ ਲੋਕ ਬੇਘਰ ਹੋ ਗਏ ਹਨ । ਹੁਣ ਪੀੜਤ ਪਰਿਵਾਰਾਂ ਨੂੰ ਮਿਲ ਲਈ ਕਈ ਸਿਆਸੀ ਆਗੂਆਂ ਪਹੁੰਚ ਰਹੇ ਹਨ ।