by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 23 ਸਾਲਾਂ ਬਾਅਦ ODI ਲੜੀ ਜਿੱਤਣ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਇਕ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿੱਚ 23 ਸਾਲਾਂ ਬਾਅਦ ODI ਲੜੀ ਜਿੱਤਣ ਦੀ ਵਧਾਈ । ਭਾਰਤੀ ਦੇ ਦੂਜੇ ਮੈਚ ਦੌਰਾਨ ਇੰਗਲੈਂਡ ਨੂੰ 88 ਦੌੜਾਂ ਨਾਲ ਹਰ ਕੇ 2-0 ਲੀਡ ਬਣਾਈ ਹੈ। ਭਾਰਤੀ ਮਹਿਲਾ ਟੀਮ ਨੇ 23 ਸਾਲਾਂ ਦਾ ਇੰਤਜਾਰ ਖਤਮ ਕੀਤਾ ਹੈ। ਉਸਨੇ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ ਤੇ ਪਹਿਲੀ ਵੰਡੇ ਸੀਰੀਜ਼ ਜਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਜਿੱਤ ਦੇ ਨਾਲ ਕਪਤਾਨ ਹ੍ਰਮਪ੍ਰੀਤ ਕੌਰ ਨੇ 26 ਸਾਲ ਪੁਰਾਣ ਰਿਕਾਰਡ ਤੋੜਿਆ ਹੈ।