ਟਰੂਡੋ ਸਰਕਾਰ ਦੀ ਨਵੀਂ ਯੋਜਨਾ ਤੇ ਮੀਡੀਆ ਨੇ ਚੁੱਕੇ ਸਵਾਲ

by

ਓਟਾਵਾ, 26 ਮਈ , ਰਣਜੀਤ ਕੌਰ ( NRI MEDIA )

ਫੈਡਰਲ ਸਰਕਾਰ ਦੀ ਕੈਨੇਡੀਅਨ ਪੱਤਰਕਾਰੀ ਨੂੰ ਸਹਿਯੋਗ ਦੀ ਯੋਜਨਾ ਤੇ ਬਹੁਤ ਸਾਰੇ   ਕੈਨੇਡੀਅਨ ਪੱਤਰਕਾਰਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ , ਲਿਬਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਵਿਚ 600 ਮਿਲੀਅਨ ਡਾਲਰ ਰਖੇ ਹਨ ਜਿਨਾ ਦਾ ਉਦੇਸ਼ ਸੰਘਰਸ਼ ਕਰ ਰਹੇ ਮੀਡੀਆ ਅਉਟਲੈਟ ਨੂੰ ਵਧੀਆ ਕਰਨਾ ਹੈ , ਇਸ ਹਫ਼ਤੇ ਓਟਾਵਾ ਨੇ ਸੁਤੰਤਰ ਪੈਨਲ ਦੀ ਘੋਸ਼ਣਾ ਕੀਤੀ ਜੋਂ ਕਿ ਨਿਊਜ਼ ਆਪ੍ਰੇਸ਼ਨਾਂ ਦੀ ਸਿਫਾਰਿਸ਼ ਕਰੇਗਾ ਜੋਂ ਕੇ ਯੋਜਨਾ ਦੇ ਤਹਿਤ ਸਹਾਇਤਾ ਦੇਣ ਲਈ ਯੋਗ ਹੋਣਗੇ।


ਕੈਨੇਡੀਅਨ ਐਸੋਸੀਏਸਨ ਆਫ ਜਰਨਲਿਜ਼ਮ ਦੀ ਮੁਖੀ ਵਜੋ ਕੈਰਨ ਪੁਗਲੀਜ਼ ਨੇ ਸਾਰੇ ਤਰਾ ਦੇ ਵਿਚਾਰ ਸੁਣੇ ਕਿ ਕੀ ਖਬਰਾਂ ਦੀਆ ਏਜੰਸੀਆਂ ਨੂੰ ਸਰਕਾਰੀ ਹੈਂਡ ਆਊਟ ਸਵੀਕਾਰ ਕਰਨਾ ਚਾਹੀਦਾ ਹੈ , ਪੁਲਗੀਜ਼ ਨੇ ਕਿਹਾ ਕਿ ਕੁਝ ਲੋਕ ਇਹੋ ਜਿਹੇ ਨੇ ਜੋਂ ਸੋਚਦੇ ਹਨ ਕਿ ਮੀਡੀਆ ਨੂੰ ਸਰਕਾਰ ਕੋਲੋ ਕਿਸੇ ਵੀ ਤਰਾ ਦੀ ਮਦਦ ਨਹੀਂ ਲੈਣੀ ਚਾਹੀਦੀ ਪਰ ਕੁਝ ਲੋਕ ਇਦਾ ਦੇ ਵੀ ਨੇ ਜੋਂ ਸੋਚਦੇ ਹਨ ਕਿ ਮੀਡੀਆ ਦੇ ਚਲਦੇ ਰਹਿਣ ਲਈ ਪੈਸੇ ਜਰੂਰੀ ਵੀ ਹਨ। ਕੈਨੇਡੀਅਨ ਐਸੋਸੀਏਸ਼ਨ ਆਫ ਜਰਨਲਿਸਟ ਓਨਾ ਅੱਠ ਸਮੂਹਾਂ ਵਿਚੋਂ ਇਕ ਹੈ ਜਿਸਨੂੰ ਕੇ ਓਟਾਵਾ ਦਾ ਸਦਾ ਆਇਆ ਹੈ ਪੈਨਲ ਵਿਚ ਓਨਾ ਮੀਡੀਆ ਸੰਸਥਾਵਾਂ ਦੀ ਸਿਫਾਰਿਸ਼ ਕਰਨ ਲਈ ਜੋਂ ਕਿ ਫੈਡਰਲ ਦੀ ਸਹਾਇਤਾ ਦੇ ਯੋਗ ਹਨ।

ਬਾਕੀ ਦੀਆਂ ਸੱਤ ਸੰਸਥਾਵਾਂ ਹਨ - ਨਿਊਜ਼ ਮੀਡੀਆ ਕੈਨੇਡਾ, ਦ ਐਸੋਸੀਏਸ਼ਨ ਡੀ ਲਾ ਪ੍ਰੈਸ ਫ੍ਰੈਂਕਫੋਨ, ਦ ਕਿਊਬੈਕ ਕਮਿਊਨਿਟੀ ਨਿਊਜ਼ ਪੇਪਰ ਐਸੋਸੀਏਸ਼ਨ, ਨੈਸ਼ਨਲ ਏਥਨਕ ਨਿਊਜ਼ ਐਂਡ ਮੀਡੀਆ ਕੌਂਸਲ ਆਫ ਕੈਨੇਡਾ, ਦ ਫੇਡਰੇਸ਼ਨ ਪ੍ਰੋਫੈਸ਼ਨਲ ਡੇਸ ਜਰਨਲਿਜ਼ਮ ਦੁ ਕਿਊਬੈਕ, ਯੂਨਿਫੋਰ ਐਂਡ ਦ ਫੈਡਰਲ ਨੇਸ਼ਨਲ ਡੇਸ ਕਮੂੰਨੀਕੇਸ਼ਨ , ਪੁਲਗੀਜ ਨੇ ਕਿਹਾ ਕਿ," ਸਾਡੇ ਕੋਲ ਬਹੁਤ ਸਾਰੇ ਪ੍ਰਸ਼ਨ ਹਨ ਜੋਂ ਕੇ ਅਸੀਂ ਸਰਕਾਰ ਕੋਲੋ ਪੁੱਛਣਾ ਚਾਹੁੰਦੇ ਹਾਂ ਫਿਲਹਾਲ ਅਸੀਂ ਇਸ ਨੂੰ ਸਿਰਫ ਇਕ ਸਦੇ ਦੀ ਤਰਾ ਲੀ ਰਹੇ ਹਾਂ ਨਾ ਕਿ ਸਮਝੌਤੇ ਦੀ ਤਰਾ ਜਿਸ ਵਿਚ ਅਸੀਂ ਭਾਗ ਲੈਣ ਲਈ ਜਾ ਰਹੇ ਹਾਂ।ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸ ਚੀਜ ਵਿਚ ਸ਼ਾਮਿਲ ਹੋ ਰਹੇ ਹਾਂ।"

ਰਸਲ ਵਾਂਗਰਸਕਾਏ ਜੋਂ ਕਿ ਇੱਕ ਕਾਲਮਨਿਸਟ ਨੇ ਕਿਹਾ ਕਿ," ਭਾਵੇਂ ਸਰਕਾਰ ਇਸ ਯੋਜਨਾ ਨਾਲ ਮੀਡੀਆ ਦੀ ਮਦਦ ਕਰਨਾ ਚਾਹੁੰਦੀ ਹੈ ਪਰ ਅੰਤ ਵਿਚ ਇਹ ਸਿਰਫ ਦੁੱਖ ਦੇਵੇਗੀ , ਸਰਕਾਰ ਨੇ ਕਿਹਾ ਕਿ ਇਸ ਵਿਚ ਕਿਸੇ ਵੀ ਤਰਾ ਦੀ ਰਾਜਨੀਤੀ ਨਹੀਂ ਸ਼ਾਮਿਲ ਗਈ ਓਹ ਸਿਰਫ ਇਹੀ ਚਾਹੁੰਦੇ ਹਨ ਕਿ ਕੈਨੇਡੀਅਨ ਲੋਕ ਵਧੀਆ ਖਬਰਾਂ ਸੁਣਨ।