by
ਗੁਰਦਸਪੂਰ (ਵਿਕਰਮ ਸਹਿਜਪਾਲ) : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਕਮਿਸ਼ਨ ਦੇ ਰਾਡਾਰ 'ਤੇ ਹਨ। ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਖਰਚਾ ਤੈਅ ਰਾਸ਼ੀ ਤੋਂ ਵੱਧ ਹੈ। ਚੋਣ ਕਮਿਸ਼ਨ ਨੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੰਨੀ ਦਿਓਲ ਦੀ ਮੈਂਬਰਸ਼ਿਪ 'ਤੇ ਵੀ ਤਲਵਾਰ ਲਟਕ ਗਈ ਹੈ। ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸੰਸਦੀ ਹਲਕੇ ਅੰਦਰ ਖੜ੍ਹੇ 15 ਉਮੀਦਵਾਰਾਂ ਵੱਲੋਂ ਚੋਣ ਸਮੇਂ ਕੀਤੇ ਗਏ ਖਰਚੇ ਦਾ ਹਿਸਾਬ ਇਕੱਤਰ ਕੀਤਾ ਜਾ ਰਿਹਾ ਹੈ।
ਖਰਚਾ ਅਬਜ਼ਰਵਰ ਗੁਰਦਾਸਪੁਰ ਵਿੱਚ ਸਾਰੇ ਖਰਚਿਆਂ ਦੀ ਨਜ਼ਰਸਾਨੀ ਕਰ ਰਹੇ ਹਨ। ਚੋਣ ਕਮਿਸ਼ਨ ਵੱਲੋਂ 70 ਲੱਖ ਰੁਪਏ ਤੱਕ ਦੀ ਹੱਦ ਤੈਅ ਕੀਤੀ ਗਈ ਸੀ ਪਰ ਸੰਨੀ ਦਿਓਲ ਵੱਲੋਂ 80 ਲੱਖ ਦੇ ਕਰੀਬ ਖਰਚਾ ਕੀਤਾ ਗਿਆ, ਜੋ ਚੋਣ ਕਮਿਸ਼ਨ ਦੀਆਂ ਤੈਅ ਸ਼ਰਤਾਂ ਦੀ ਉਲੰਘਣਾ ਹੈ।