by mediateam
ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਆਈਪੀਐਲ-12 ਦੇ 10ਵੇਂ ਮੈਚ ਦੌਰਾਨ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਹਰਾ ਦਿੱਤਾ। ਮੈਚ ਵਿਚ ਦੋਨਾਂ ਟੀਮਾਂ ਦੇ ਸਕੋਰ ਬਰਾਬਰ ਹੋਣ ਤੋਂ ਬਾਅਦ ਫੈਸਲਾ ਸੁਪਰ ਓਵਰ ਦੇ ਜ਼ਰੀਏ ਹੋਇਆ, ਜਿਸ ਵਿਚ ਦਿੱਲੀ ਦੀ ਟੀਮ ਨੇ 10 ਦੌੜਾਂ ਬਣਾਈਆਂ।
ਜਵਾਬ ਵਿਚ ਕੋਲਕਾਤਾ ਦੇ ਬੱਲੇਬਾਜ਼ ਨੇ 7 ਦੌੜਾਂ ਹੀ ਬਣਾਈਆਂ, ਜਿਸ ਨਾਲ ਦਿੱਲੀ ਨੇ ਬਾਜ਼ੀ ਮਾਰ ਲਈ। ਦਿੱਲੀ ਦੇ ਗੇਂਦਬਾਜ਼ ਕੌਗਿਸੋ ਰਬਾੜਾ ਦੀ ਗੇਂਦਬਾਜ਼ੀ ਨਾਲ ਦਿੱਲੀ ਨੇ ਜਿੱਤ ਹਾਸਿਲ ਕੀਤੀ। ਦਿੱਲੀ ਦੀ ਟੀਮ ਕੋਲਕਾਤਾ ਦੀਆਂ 186 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪ੍ਰਿਥਵੀ ਸ਼ੋ ਦੀਆਂ 99 ਦੌੜਾਂ ਦੀ ਮਦਦ ਨਾਲ 20 ਓਵਰਾਂ ਵਿਚ 185 ਦੌੜਾਂ ਹੀ ਬਣਾ ਸਕੀ, ਜਿਸ ਨਾਲ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ।