ਅਮਰੀਕਾ ਦੇ ਫਿਲਾਡੈਲਫੀਆ ਦੀ ਤੇਲ ਰਿਫਾਇਨਰੀ ਵਿੱਚ ਭਿਆਨਕ ਅੱਗ – ਕਈ ਵੱਡੇ ਧਮਾਕੇ

by mediateam

ਫਿਲਾਡੈਲਫੀਆ , 22 ਜੂਨ ( NRI MEDIA )

ਅਮਰੀਕਾ ਦੇ ਫਿਲਾਡੈਲਫੀਆ ਐਨਰਜੀ ਸਕੋਲਸ ਇੰਕ ਦੇ ਤੇਲ ਰਿਫਾਇਨਰੀ ਵਿੱਚ ਵੱਡੇ ਪੱਧਰ 'ਤੇ ਅੱਗ ਲੱਗੀ ਹੈ ਜਿਸ ਨਾਲ ਅਮਰੀਕੀ ਇਤਿਹਾਸ ਵਿੱਚ ਕਿਸੇ ਤੇਲ ਰਿਫਾਇਨਰੀ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਿਆ ਹੈ , ਫਿਲਾਡੈਲਫੀਆ ਸਿਟੀ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਸੂਤਰਾਂ ਅਨੁਸਾਰ ਈਸਟ ਕੋਸਟ ਬੂਟਾ ਅਨੁਸਾਰ ਇਸ ਗੱਲ ਦਾ ਸੰਕੇਤ ਹੈ ਕਿ ਇਸ ਤੇਲ ਰਿਫਾਇਨਰੀ ਵਿੱਚ ਭਾਰੀ ਤਬਾਹੀ ਹੋਈ ਹੈ ਜਿਸ ਕਾਰਨ ਇਸ ਨੂੰ ਲੰਮੇ ਸਮੇ ਲਈ ਬੰਦ ਕੀਤਾ ਜਾ ਸਕਦਾ ਹੈ ,ਇਸ ਅੱਗ ਦੇ ਲੱਗਣ ਤੋਂ ਬਾਅਦ ਲਗਾਤਰ ਕਈ ਵੱਡੇ ਧਮਾਕੇ ਹੋਏ ਅਤੇ ਅੱਗ ਫੇਲ ਗਈ , ਫਿਲਾਡੈਲਫੀਆ ਡਿਪਟੀ ਫਾਇਰ ਕਮਿਸਨਰ ਕਰੈਗ ਮੁਰੱਫੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ |


ਫਿਲਾਡੈਲਫੀਆ ਐਨਰਜੀ ਸੋਲੂਸ਼ਨਸ ਦੀ ਤੇਲ ਰਿਫਾਈਨਰੀ ਵਿਚ ਅੱਗ ਲਗਨ ਕਾਰਨ ਅਮਰੀਕਾ ਦੇ ਪੂਰਬੀ ਕੋਸਟ ਪਲਾਂਟ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ , ਇਸ ਨੁਕਸਾਨ ਦੇ ਚਲਦੇ ਇਹ ਪਲਾਂਟ ਕਾਫੀ ਚਿਰ ਤਕ ਬੰਦ ਰਹਿ ਸਕਦਾ ਹੈ ਹਾਲਾਂਕਿ ਦੁਪਹਿਰ ਬਾਅਦ ਇਸ ਅੱਗ ਉਤੇ ਕੁਝ ਹਦ ਤਕ ਕਾਬੂ ਪਾ ਲਿਆ ਗਿਆ ਸੀ ਪਰ ਫਿਰ ਵੀ ਇਕ ਕਨੈਕਸ਼ਨ ਲਾਈਨ ਵਿੱਚ ਅੱਗ ਲੱਗੀ ਰਹੀ , ਅੱਗ ਲਗਨ ਦਾ ਕਾਰਨ ਅਤੇ ਇਸ ਨਾਲ ਹੋਏ ਨੁਕਸਾਨ ਦਾ ਹਾਲੇ ਵੀ  ਪੂਰੀ ਤਰ੍ਹਾਂ ਪਤਾ ਨਹੀਂ ਲੱਗਾ |

ਕਈ ਸਾਰੇ ਧਮਾਕਿਆਂ ਦੇ ਨਾਲ ਪੂਰੇ ਇਲਾਕੇ ਵਿਚ ਧੁਆ ਧੁਆ ਹੋ ਗਿਆ , ਸੂਬੇ ਦੇ ਫਾਇਰ ਵਿਭਾਗ ਪੀ ਈ ਐਸ ਨਾਲ ਮਿਲ ਕੇ ਅੱਗ ਬੁਝਾਉਣ ਵਿਚ ਲਗਾ ਰਿਹਾ , ਇਸ ਅੱਗ ਕਾਰਨ 5 ਕਰਮਚਾਰੀ ਜਖਮੀ ਹੋ ਗਏ ਹਨ , ਇਸਤੋਂ ਪਹਿਲਾ ਵੀ ਇਸ ਰਿਫਾਇਨਰੀ ਵਿਚ ਇਹੋ ਜਿਹਾ ਹਾਦਸਾ ਹੋ ਚੁੱਕਾ ਹੈ , ਸੂਬੇ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਸ ਅੱਗ ਨਾਲ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ , ਹੁਣ ਸਵਾਲ ਇਹ ਉੱਠਦਾ ਹੈ ਕਿ ਕੰਪਨੀ ਸੜੇ ਹੋਏ ਹਿੱਸਿਆਂ ਨੂੰ ਦੁਬਾਰਾ ਜਲਦੀ ਖੜਾ ਕਰ ਪਵੇਗੀ ਜਾ ਨਹੀਂ ? ਇੱਕ ਗੱਲ ਤਾ ਪਕੀ ਹੈ ਕਿ ਇਸ ਹਾਦਸੇ ਦਾ ਉਤਰੀ ਪੂਰਬੀ ਹਿੱਸੇ ਵਿਚ ਗੈਸੋਲੀਨ ਦੀ ਸਪਲਾਈ' ਤੇ ਕਾਫੀ ਪ੍ਰਭਾਵ ਪਵੇਗਾ।