by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਵਿੱਖੇ ਪਿੰਡ ਸੰਗਵਾਂ ’ਚ ਸ਼ਰਾਬ ਦੇ ਠੇਕੇ ’ਤੇ ਆਏ ਦੋ ਕਾਰਾਂ ’ਚ ਸਵਾਰ ਅੱਧਾ ਦਰਜਨ ਤੋਂ ਵੱਧ ਨਕਾਬਪੋਸ਼ਾਂ ਨੇ ਜਿਥੇ ਠੇਕੇ ਤੋਂ ਢਾਈ ਲੱਖ ਦੀ ਸ਼ਰਾਬ ਤੇ 27 ਹਜ਼ਾਰ ਦੀ ਨਕਦੀ ਲੁੱਟ ਲਈ। ਉਥੇ ਹੀ ਠੇਕੇ ਦੇ ਸੇਲਮੈਨ ਨੂੰ ਅਗਵਾ ਕਰਕੇ ਪਿੰਡ ਦੇ ਬਾਹਰਵਾਰ ਬੰਨ ਕੇ ਲੁਟੇਰੇ ਫਰਾਰ ਹੋ ਗਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੋ ਮਰੂਤੀ ਕਾਰਾਂ ’ਤੇ 6-7 ਨਕਾਬਪੋਸ਼ ਲੋਕ ਆਏ ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਅਗਵਾ ਕਰਕੇ ਪਿੰਡ ਦੇ ਬਾਹਰ ਲਿਜਾ ਕੇ ਬੰਨ ਦਿੱਤਾ। ਜਦੋਂ ਕਿ ਠੇਕੇ ਤੋਂ 2 ਲੱਖ 50 ਹਜਾਰ ਦੀ ਸ਼ਰਾਬ ਅਤੇ 27 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।