ਸ਼ਹੀਦ ਸੰਦੀਪ ਧਾਲੀਵਾਲ ਬਣਨਗੇ ਨੌਜਵਾਨਾਂ ਲਈ ਪ੍ਰੇਰਣਾ : ਅਮਰੀਕੀ ਸੈਨੇਟਰ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਇੱਕ ਨਾਇਕ ਸੀ ਅਤੇ ਉਨ੍ਹਾਂ ਦੀ ਕੁਰਬਾਨੀ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਲਾਗੂ ਕਰਨ ਲਈ ਪ੍ਰੇਰਿਤ ਕਰੇਗੀ। ਅਮਰੀਕੀ ਸੇਨੇਟਰ ਟੇਡ ਕਰੂਜ਼ ਨੇ ਇਹ ਗੱਲਾਂ ਕਹੀਆਂ ਹਨ। ਅਮਰੀਕੀ ਸੈਨੇਟਰ ਟੇਡ ਕਰੂਜ਼ ਨੇ ਸੰਦੀਪ ਦੀ ਆਪਣੀ ਜਿੰਮੇਵਾਰੀ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਧਾਲੀਵਾਲ ਦੀ ਕੁਰਬਾਨੀ ਕਾਨੂੰਨ ਲਈ ਵੱਡੀ ਮਿਸਾਲ ਹੈ।

ਕਰੂਜ਼ ਨੇ ਕਿਹਾ, 'ਧਾਲੀਵਾਲ ਆਪਣੇ ਵਿਸ਼ਵਾਸ, ਆਪਣੇ ਪਰਿਵਾਰ ਅਤੇ ਹਮਦਰਦੀ ਨਾਲ ਦੂਜਿਆਂ ਦੀ ਸੇਵਾ ਕਰਨ ਲਈ ਵਚਨਬੱਧ ਸਨ। ਮਹੱਤਵਪੂਰਣ ਗੱਲ ਇਹ ਹੈ ਕਿ ਹੂਸਟਨ ਵਿੱਚ ਇੱਕ ਸਾਲ ਪਹਿਲਾਂ ਡਿਉਟੀ ਦੌਰਾਨ ਆਪਣੀ ਜਾਨ ਗੁਆਣ ਵਾਲੇ ਧਾਲੀਵਾਲ ਦੇ ਨਾਂਅ ਉੱਤੇ ਹੂਸਟਨ ਵਿੱਚ ਹੀ ਇੱਕ ਡਾਕਘਰ ਦਾ ਨਾਂਅ ਰੱਖਣ ਲਈ ਬਿੱਲ ਪਾਸ ਕੀਤਾ ਗਿਆ ਹੈ। ਸੈਨੇਟਰ ਟੇਡ ਕਰੂਜ਼ ਦੀ ਇਹ ਟਿੱਪਣੀ ਅਮਰੀਕੀ ਸੇਨੇਟ ਵੱਲੋਂ ਸਰਬਸੰਮਤੀ ਨਾਲ ਧਾਲੀਵਾਲ ਦੇ ਨਾਂਅ ‘ਤੇ ਇੱਕ ਬਿਲ ਪਾਸ ਕਰਨ ਤੋਂ ਬਾਅਦ ਆਈ ਹੈ।

ਟੈਕਸਾਸ ਦੇ ਅਮਰੀਕੀ ਸੈਨੇਟਰ ਕਰੂਜ਼ ਨੇ ਕਿਹਾ ਕਿ ਧਾਲੀਵਾਲ ਦੀ ਕੁਰਬਾਨੀ ਕਾਨੂੰਨ ਲਈ ਵੱਡੀ ਮਿਸਾਲ ਹੈ। ਦੱਸ ਦਈਏ ਕਿ 27 ਸਤੰਬਰ 2019 ਨੂੰ, 42 ਸਾਲਾ ਪੁਲਿਸ ਅਧਿਕਾਰੀ ਧਾਲੀਵਾਲ ਦੀ ਟ੍ਰੈਫਿਕ ਡਿਉਟੀ ਦੌਰਾਨ ਮੌਤ ਹੋ ਗਈ ਸੀ।