by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਕਾਂਗਰਸੀ ਸੰਸਦ ਮੈਬਰ ਸੰਤੋਖ ਸਿੰਘ ਚੋਧਰੀ ਦਾ ਅੱਜ ਅੰਤਿਮ ਸੰਸਕਾਰ ਹੋ ਗਿਆ । ਉਨ੍ਹਾਂ ਦੀ ਅੰਤਿਮ ਯਾਤਰਾ ਜਲੰਧਰ ਸ਼ਹਿਰ ਦੇ ਫੁੱਟਬਾਲ ਚੋਂਕ ਤੋਂ ਸ਼ੁਰੂ ਕੀਤੀ ਗਈ । ਇਸ ਮੌਕੇ 'ਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਹੋਰ ਵਿਧਾਇਕ ਮੌਜੂਦ ਰਹੇ। ਸੰਤੋਖ ਸਿੰਘ ਚੋਧਰੀ ਦੇ ਪੁੱਤ ਵਿਕਰਮਜੀਤ ਸਿੰਘ ਚੋਧਰੀ ਨੇ ਅਗਨੀ ਭੇਟ ਕੀਤੀ।
ਦੱਸ ਦਈਏ ਕਿ ਭਾਰਤ ਜੋੜੋ ਯਾਤਰਾ ਦੌਰਾਨ ਕੱਲ ਸੰਤੋਖ ਸਿੰਘ ਚੋਧਰੀ ਨੂੰ ਦਿਲ ਦਾ ਦੌਰਾ ਪਾ ਗਿਆ ਸੀ ,ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।ਜਿਸ ਤੋਂ ਬਾਅਦ ਰਾਹੁਲ ਗਾਂਧੀ ਵੀ ਦੁੱਖ ਪ੍ਰਗਟ ਕਰਨ ਲਈ ਸੰਤੋਖ ਸਿੰਘ ਦੇ ਘਰ ਪਹੁੰਚੇ ।