ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਤੇ ਆਗੂਆਂ ਦੇ ਨਾਮ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਗਾਇਕ ਮੀਕਾ ਸਿੰਘ 'ਤੇ ਹੋਰ ਵੀ ਸਿਤਾਰਿਆਂ ਨੇ ਪੋਸਟ ਸਾਂਝੀ ਕਰਦੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਅਫਸਾਨਾ ਖਾਨ ਦੇ ਭਰਾ ਖੁਦਾਬਖਸ਼ ਨੇ ਵੀਡੀਓ ਸਾਂਝੀ ਕਰਦੇ ਕਿਹਾ: ਅਸੀਂ ਇਕੋ ਪਿੰਡ ਦੇ ਹਾਂ…. ਸਾਡੇ ਦਾਦਾ ਜੀ ਨਾਲ ਬਹੁਤ ਪਿਆਰ ਸੀ….ਸਾਡਾ ਉਨ੍ਹਾਂ ਨਾਲ ਇੱਕ ਪਰਿਵਾਰਿਕ ਰਿਸ਼ਤਾ ਸੀ।
ਅੱਜ ਹੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ । ਉੱਥੇ ਹੀ ਮਿਸ ਪੂਜਾ ,ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਸਮੇਤ ਹੋਰ ਵੀ ਕਲਾਕਾਰਾਂ ਨੇ ਪੋਸਟ ਸਾਂਝੀ ਕਰਕੇ ਦੁੱਖ ਜਤਾਇਆ ਹੈ । ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਜਿਸ ਦੇ ਚਲਦੇ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਿਆਦਾ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ICU ਵਿਚ ਸ਼ਿਫਟ ਕੀਤਾ ਗਿਆ। ਬੀਤੀ ਰਾਤ ਉਨ੍ਹਾਂ ਨੇ 8 ਵਜੇ ਦੇ ਕਰੀਬ ਆਪਣੇ ਆਖਰੀ ਸਾਹ ਲਏ ।