ਏਸ਼ੀਆਈ ਚੈਂਪੀਅਨ ਗੋਲਾ ਸੁੱਟ ਖਿਡਾਰਨ ਮਨਪ੍ਰੀਤ ਕੌਰ ਤੇ ਚਾਰ ਸਾਲ ਲਈ ਪਾਬੰਦੀ

by

ਨਵੀਂ ਦਿੱਲੀ : ਏਸ਼ੀਆਈ ਚੈਂਪੀਅਨ ਗੋਲਾ ਸੁੱਟ ਖਿਡਾਰਨ ਮਨਪ੍ਰੀਤ ਕੌਰ ਦੇ ਨਮੂਨੇ ਨੂੰ ਚਾਰ ਵਾਰ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਇਸ ਖਿਡਾਰਨ 'ਤੇ ਪਾਬੰਦੀ ਲਾ ਦਿੱਤੀ ਹੈ। ਨਾਡਾ ਦੇ ਡੋਪਿੰਕ ਰੋਕੂ ਅਨੁਸ਼ਾਸਨੀ ਪੈਨਲ ਮੁਤਾਬਕ ਮਨਪ੍ਰੀਤ 'ਤੇ ਇਹ ਪਾਬੰਦੀ ਚਾਰ ਸਾਲ ਲਈ ਲਾਗੂ ਰਹੇਗੀ ਜਿਸ ਦੀ ਸ਼ੁਰੂਆਤ 20 ਜੁਲਾਈ 2017 ਤੋਂ ਹੋਵੇਗੀ। ਨਾਡਾ ਦੇ ਡਾਇਰੈਕਟਰ ਨਵੀਨ ਅੱਗਰਵਾਲ ਨੇ ਕਿਹਾ ਕਿ ਮਨਪ੍ਰੀਤ ਕੌਰ 'ਤੇ ਚਾਰ ਸਾਲ ਲਈ ਪਾਬੰਦੀ ਲਾਈ ਗਈ ਹੈ। ਉਨ੍ਹਾਂ ਕੋਲ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦਾ ਮੌਕਾ ਹੈ। 

ਫ਼ੈਸਲੇ ਨਾਲ ਮਨਪ੍ਰੀਤ 2017 ਵਿਚ ਭੁਵਨੇਸ਼ਵਰ ਵਿਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿਚ ਮਿਲੇ ਗੋਲਡ ਮੈਡਲ ਤੇ ਆਪਣੇ ਰਾਸ਼ਟਰੀ ਰਿਕਾਰਡ ਨੂੰ ਗੁਆ ਦੇਵੇਗੀ ਕਿਉਂਕਿ ਪੈਨਲ ਨੇ ਉਨ੍ਹਾਂ ਨੂੰ ਨਮੂਨੇ ਦੇ ਲੈਣ ਦੀ ਤਰੀਕ ਤੋਂ ਅਯੋਗ ਐਲਾਨ ਦਿੱਤਾ ਹੈ। ਮਨਪ੍ਰਰੀਤ ਦੇ ਨਮੂਨੇ ਨੂੰ 2017 ਵਿਚ ਚਾਰ ਵਾਰ ਪਾਜ਼ੀਟਿਵ ਪਾਇਆ ਗਿਆ ਸੀ। ਚੀਨ ਦੇ ਜਿਨਹੂਆ ਵਿਚ 24 ਅਪ੍ਰਰੈਲ ਨੂੰ ਏਸ਼ਿਆਈ ਗ੍ਰਾ ਪਿ੍ਰ ਤੋਂ ਬਾਅਦ ਫੈਡਰੇਸ਼ਨ ਕੱਪ (ਪਟਿਆਲਾ, ਇਕ ਜੂਨ), ਏਸ਼ਿਆਈ ਐਥਲੈਟਿਕਸ ਚੈਂਪੀਅਨਸ਼ਿਪ (ਭੁਵਨੇਸ਼ਵਰ, ਛੇ ਜੁਲਾਈ) ਤੇ ਇੰਟਰ ਸਟੇਟ ਚੈਂਪੀਅਨਸ਼ਿਪ (ਗੁੰਟੂਰ, 16 ਜੁਲਾਈ) 'ਚ ਵੀ ਉਨ੍ਹਾਂ ਦੇ ਨਮੂਨੇ ਨੂੰ ਪਾਜ਼ੀਟਿਵ ਪਾਇਆ ਗਿਆ ਸੀ। ਉਨ੍ਹਾਂ ਨੇ ਇਨ੍ਹਾਂ ਸਾਰੇ ਟੂਰਨਾਮੈਂਟਾਂ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ। 

ਜਿਨਹੂਆ ਏਸ਼ਿਆਈ ਜੀਪੀ ਵਿਚ ਉਨ੍ਹਾਂ ਦੇ ਨਮੂਨੇ ਵਿਚ ਮੇਥੇਨੋਲੋਨ ਪਾਇਆ ਗਿਆ ਜਦਕਿ ਬਾਕੀ ਦੇ ਤਿੰਨਾਂ ਟੂਰਨਾਮੈਂਟਾਂ ਵਿਚ ਡਿਮੀਥਾਈਲਬਿਊਟੀਲਾਮਾਈਨ ਮਿਲਿਆ।ਇਸ ਸਾਲ ਦੀ ਸ਼ੁਰੂਆਤ ਤੋਂ ਦੋ ਮਹੀਨਿਆਂ ਵਿਚ ਰਾਸ਼ਟਰੀ ਡੋਪ ਟੈਸਟਿੰਗ ਲੈਬ ਵਿਚ ਨਮੂੀਨਿਆਂ ਦੀ ਜਾਂਚ ਕੀਤੀ ਗਈ ਜਿਸ ਵਿਚ 57 ਪਾਜ਼ੀਟਿਵ ਪਾਏ ਗਏ। ਮੰਗਲਵਾਰ ਨੂੰ ਇਹ ਡਾਟਾ ਜਾਰੀ ਕੀਤਾ ਗਿਆ। ਫਰਵਰੀ ਤਕ 1599 ਨਮੂਨਿਆਂ ਦਾ ਟੈਸਟ ਕੀਤਾ ਗਿਆ ਜਿਸ ਵਿਚ 3.6 ਫ਼ੀਸਦੀ ਕੇਸ ਪਾਜ਼ੀਟਿਵ ਪਾਏ ਗਏ ਜਿਸ ਦਾ ਮਤਲਬ 57 ਕੇਸ ਅਜਿਹੇ ਮਿਲੇ ਹਨ। ਫਰਵਰੀ ਤਕ 452 ਅੰਤਰਰਾਸ਼ਟਰੀ ਖਿਡਾਰੀਆਂ ਦੇ ਨਮੂਨੇ ਲਏ ਗਏ ਪਰ ਕਿੰਨੇ ਪਾਜ਼ੀਟਿਵ ਪਾਏ ਗਏ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਭਾਰਤੀ ਤੇ ਅੰਤਰਰਾਸ਼ਟਰੀ ਐਥਲੀਟਾਂ ਨੂੰ ਮਿਲਾ ਕੇ ਕੁੱਲ 1599 ਨਮੂਨੇ ਲਏ ਗਏ ਹਨ।