by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਥੇਦਾਰ ਨੂੰ ਆਪਣੇ ਬਿਆਨ 'ਚ ਸਿਰਫ਼ ਸਿੱਖਾਂ ਨੂੰ ਮੋਡਮ ਹਥਿਆਰ ਰੱਖਣ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ ਬਲਕਿ ਉਨ੍ਹਾਂ ਨੂੰ ਇਹ ਗੱਲ ਪੂਰੇ ਪੰਜਾਬੀਆਂ ਲਈ ਕਰਨੀ ਚਾਹੀਦੀ ਸੀ।
ਦੱਸ ਦੇਈਏ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਗੁਰਤਾਗੱਦੀ ਦਿਹਾੜੇ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ ਸਿੱਖਾਂ ਨੂੰ ਆਪਣੀ ਰਾਖੀ ਵਾਸਤੇ ਪਵਿੱਤਰ ਸ਼ਸਤਰ ਵਿੱਦਿਆ ਸਿੱਖਣੀ ਚਾਹੀਦੀ ਹੈ 'ਤੇ ਅਸਤਰਾਂ-ਸ਼ਸਤਰਾਂ ਦੇ ਨਾਲ ਲਾਈਸੈਂਸੀ ਮੋਡਮ ਹਥਿਆਰ ਰੱਖਣੇ ਚਾਹੀਦੇ ਹਨ।
ਜਥੇਦਾਰ ਦੇ ਇਸ ਬਿਆਨ ’ਤੇ ਹੁਣ ਰਾਜਨੀਤੀ ਪੂਰੀ ਤਰ੍ਹਾਂ ਭੱਖ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ’ਤੇ ਕਾਰਵਾਈ ਦੀ ਗੱਲ ਕਹਿ ਚੁੱਕੇ ਹਨ।