by jaskamal
ਨਿਊਜ਼ ਡੈਸਕ (ਜਸਕਮਲ) : ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਾਰਤ-ਪਾਕਿਸਤਾਨ ਵਪਾਰ ਸ਼ੁਰੂ ਹੋਣ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਭਾਰਤ 'ਚ ਅੱਤਵਾਦੀਆਂ ਨੂੰ ਭੇਜਣਾ ਬੰਦ ਨਹੀਂ ਕਰਦਾ ਅਤੇ ਡਰੋਨਾਂ ਰਾਹੀਂ ਸਾਡੇ ਇਲਾਕਿਆਂ 'ਚ ਨਸ਼ੇ ਅਤੇ ਹਥਿਆਰ ਨਹੀਂ ਸੁੱਟਦਾ, ਉਦੋਂ ਤੱਕ ਪਾਕਿਸਤਾਨ ਨਾਲ ਕੋਈ ਵੀ ਵਪਾਰਕ ਗੱਲਬਾਤ ਬੇਕਾਰ ਅਤੇ ਅਰਥਹੀਣ ਹੈ।