ਟੋਰਾਂਟੋ , 30 ਜੂਨ ( NRI MEDIA )
ਕੈਨੇਡਾ ਦੇ ਉਨਟਾਰੀਓ ਵਿਖੇ ਇਕ ਚੀਨੀ-ਕੈਨੇਡੀਅਨ ਰੈਸਟੋਰੈਂਟ ਮੈਂਡਰੇਨ, ਕੈਨੇਡਾ ਡੇ ਦੇ ਮੌਕੇ ਉੱਤੇ ਸਾਰੇ ਕੈਨੇਡਾਈ ਲੋਕਾਂ ਨੂੰ ਫ੍ਰੀ ਬਫੇ ਦੀ ਸੁਵਿਧਾ ਦੇ ਰਿਹਾ ਹੈ , ਇਹ ਇਸ ਰੈਸਟੋਰੈਂਟ ਚੇਨ ਦਾ ਇਕ ਅਨੋਖਾ ਤਰੀਕਾ ਹੈ ਕੈਨੇਡਾ ਦੀ ਸਾਲਗਿਰਹ ਮਨਾਉਣ ਦਾ ਪਰ ਇਸ ਰੈਸਟੂਰੈਂਟ ਨੇ ਇਕ ਸ਼ਰਤ ਰੱਖੀ ਹੈ ਕਿ ਜੋ ਕੈਨੇਡਾ ਦੇ ਨਾਗਰਿਕ ਹਨ ਉਹ ਆਪਣਾ ਕੈਨੇਡੀਅਨ ਨਾਗਰੀਕਤਾ ਦਾ ਸਬੂਤ ਵਿਖਾਉਣ ਤੋਂ ਬਾਅਦ ਇਹ ਸੁਵਿਧਾ ਦਾ ਆਨੰਦ ਮਾਣ ਸਕਦੇ ਹਨ , ਇਸ ਸ਼ਰਤ ਦੇ ਚਲਦਿਆਂ ਇਹ ਰੈਸਟੂਰੈਂਟ ਕਾਫੀ ਲੋਕਾਂ ਦੀ ਆਲੋਚਨਾ ਦਾ ਪਾਤਰ ਬਣ ਰਿਹਾ ਹੈ, ਲੋਕਾਂ ਦਾ ਆਖਣਾ ਹੈ ਕਿ ਇਹ ਕੈਨੇਡਾ ਡੇ ਮਨਾਉਣ ਦਾ ਕੋਈ ਤਰੀਕਾ ਨਹੀਂ ਹੈ, ਇਹ ਭੇਦ ਭਾਵ ਜਾਂ ਵਤੀਰੇ ਭਰਿਆ ਵਿਵਹਾਰ ਹੈ, ਕੈਨੇਡਾ ਆਪਣੀ ਨਿਰਪੁਖਤਾ ਅਤੇ ਬਹੁ-ਕੌਮਾਂਤਰੀ ਇਕੱਠ ਵੱਜੋਂ ਜਾਣਿਆ ਜਾਂਦਾ ਹੈ, ਇਸੇ ਦੇਸ਼ ਵਿਚ ਅਜਿਹਾ ਸਲੂਕ ਕਰਨਾ ਕੱਚੇ ਅਤੇ ਪੱਕੇ ਕੈਨੇਡਾਈ ਲੋਕਾਂ ਨਾਲ ਇਹ ਬਹੁਤ ਹੀ ਗਲਤ ਹੈ।
ਵੱਖ ਵੱਖ ਲੋਕਾਂ ਦੀ ਇਸ ਉਪਰ ਵੱਖ ਵੱਖ ਰਾਇ ਹੈ, ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਵਧੀਆ ਤਰੀਕਾ ਹੈ ਆਪਣੇ ਕੁਝ ਗ੍ਰਾਹਕ ਗਵਾਉਣ ਦਾ , ਇਸਦੇ ਨਾਲ ਹੀ ਕਈ ਕਹਿੰਦੇ ਹਨ ਕਿ ਉਹ ਅਜਿਹੀ ਥਾਂ’ ਤੇ ਖਾਣਾ ਪਸੰਦ ਕਰਨਗੇ ਜਿਥੇ ਭੇਦ ਭਾਵ ਨਾ ਹੋਵੇ ਉਥੇ ਨਹੀਂ ਜਿਥੇ ਫ੍ਰੀ ਖਾਣਾ ਮਿਲ ਰਿਹਾ ਹੋਵੇ , ਇਸ ਤੋਂ ਵੱਖ ਕੁਝ ਕੈਨੇਡੀਅਨ ਨਾਗਰਿਕ ਫ੍ਰੀ ਖਾਣੇ ਵਾਸਤੇ ਖੁਸ਼ ਵੀ ਹਨ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਇਸ ਨਾਲ ਕਿ ਰੈਸਟੂਰੈਂਟ ਭੇਦ ਭਾਵ ਕਰਦਾ ਹੈ ਜਾ ਨਹੀਂ, ਉਹਨਾਂ ਦਾ ਕਹਿਣਾ ਹੈ ਕਿ ਇਕ ਕੈਨੇਡੀਅਨ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਗਰਵ ਹੈ ਕਿ ਸਿਰਫ ਆਪਣਾ ਕੈਨੇਡੀਅਨ ਹੋਣ ਦਾ ਸਬੂਤ ਜਾਂ ਪਛਾਣ ਪੱਤਰ ਵਿਖਾ ਕੇ ਉਹ ਫ੍ਰੀ ਭੋਜਨ ਕਰ ਸਕਦੇ ਹਨ। ਸਾਰੇ ਟਵਿੱਟਰ ਯੂਜ਼ਰਾਂ ਨੇ ਆਪਣੇ ਆਪਣੇ ਵਿਚਾਰ ਇਸ ਮੁੱਦੇ ਉਤੇ ਆਪਣੇ ਟਵਿੱਟਰ ਅਕਾਊਂਟ ਉਤੇ ਸਾਂਝੇ ਕੀਤੇ।
ਇਹ ਰੈਸਟੋਰੈਂਟ ਅਜੇ ਵੀ ਉਨ੍ਹਾਂ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ ਜੋ ਕੈਨੇਡੀਅਨ ਨਾਗਰਿਕ ਨਹੀਂ ਹਨ, ਪਰ ਉਨ੍ਹਾਂ ਨੂੰ ਅਦਾਇਗੀ ਰਕਮ ਭਰਨੀ ਪਵੇਗੀ।