ਭਾਰਤ ਪਾਕਿਸਤਾਨ ਮੈਚ ਤੇ ਵੱਡਾ ਖਤਰਾ – ਮੀਂਹ ਦੀ ਪੂਰੀ ਸੰਭਾਵਨਾ

by

ਮੈਨਚੇਸਟਰ , 16 ਜੂਨ ( NRI MEDIA )

ਵਿਸ਼ਵ ਕੱਪ ਵਿੱਚ ਐਤਵਾਰ ਨੂੰ ਭਾਰਤ-ਪਾਕਿਸਤਾਨ ਦੇ ਵਿਚਕਾਰ ਮੈਨਚੇਸਟਰ ਦੇ ਓਲ੍ਡ ਟਰੈਫੋਰਡ ਗਰਾਊਂਡ ਵਿੱਚ ਮੈਚ ਖੇਡਿਆ ਜਾਵੇਗਾ , ਐਕੁਆਵੇਦਰ ਡਾਟ ਕਾਮ ਅਨੁਸਾਰ, ਐਤਵਾਰ ਨੂੰ ਮੈਨਚੈਸਟਰ ਵਿੱਚ ਮੀਂਹ ਪੈਣਾ ਲਾਜ਼ਮੀ ਹੈ ਜਿਸ ਕਾਰਣ ਇਸ ਮੈਚ ਵਿੱਚ ਰੁਕਾਵਟ ਪੈਣ ਦਾ ਵੱਡਾ ਖਤਰਾ ਹੈ , ਇਥੇ ਮੀਹ ਪੈਣ ਦੀ ਸੰਭਾਵਨਾ 63% ਹੈ , ਇਥੇ ਰੁਕ-ਰੁਕ ਕੇ ਮੀਹ ਪੈ ਸਕਦਾ ਹੈ , ਇਸ ਨਾਲ ਭਾਰਤ-ਪਾਕਿਸਤਾਨ ਦਾ ਮੈਚ ਬੁਰੀ ਤਰ੍ਹਾਂ ਪ੍ਰਭਾਵਤ ਪੈ ਸਕਦਾ ਹੈ , ਇਸ ਤੋਂ ਪਹਿਲਾਂ ਵਿਸ਼ਵ ਕੱਪ 19 ਵਿੱਚੋਂ 3 ਮੈਚ ਬਾਰਿਸ਼ ਕਾਰਨ ਰੱਦ ਕੀਤੇ ਗਏ ਹਨ ਜਦੋਂ ਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ |


ਇਸ ਤੋਂ ਪਹਿਲਾ 13 ਜੂਨ ਨੂੰ ਹੋਣ ਵਾਲਾ ਭਾਰਤ-ਨਿਊਜ਼ੀਲੈਂਡ ਦਾ ਮੈਚ ਵੀ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ , ਜਿਸ ਤੋਂ ਬਾਅਦ ਦਰਸ਼ਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਗਈ ਸੀ , ਐਕੁਆਵੇਦਰ ਡਾਟ ਕਾਮ ਦੇ ਅਨੁਸਾਰ, ਮੈਨਚੇਸ੍ਟਰ ਵਿੱਚ ਐਤਵਾਰ ਨੂੰ ਹਲਕੀ ਬਾਰਸ਼ ਦੀ ਪੂਰੀ ਸੰਭਾਵਨਾ  ਪਰ ਦੁਪਹਿਰ ਤੱਕ ਮੌਸਮ ਸਾਫ ਹੋਣ ਦੀ ਉਮੀਦ ਹੈ ਐਤਵਾਰ ਨੂੰ ਮੈਨਚੇਸ੍ਟਰ ਦੇ ਉੱਤਰ-ਪੱਛਮ ਵਿੱਚ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ 16 ਤੋਂ 17 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ |


ਇੰਗਲੈਂਡ-ਵੇਲਜ਼ ਵਿੱਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ ਵਿੱਚ ਸਥਾਨਕ ਸਮੇਂ ਸਵੇਰੇ 10 ਵਜੇ (ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ) ਟਾਸ ਹੋਵੇਗਾ , ਐਤਵਾਰ ਨੂੰ ਉੱਥੇ ਦੇ ਸਥਾਨਕ ਸਮੇਂ ਸਵੇਰੇ 10 ਵਜੇ ਮੀਂਹ ਹੋਣ ਦੀ 43% ਸੰਭਾਵਨਾ ਹੈ ਜਿਸ ਨਾਲ ਟਾਸ ਵਿੱਚ ਦੇਰੀ ਹੋ ਸਕਦੀ ਹੈ , ਮੈਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ (ਭਾਰਤੀ ਸਮਾਂ ਅਨੁਸਾਰ  ਦੁਪਹਿਰ 3 ਵਜੇ ) ਸ਼ੁਰੂ ਹੋਵੇਗਾ ਪਰ ਉਸ ਸਮੇਂ ਮੀਂਹ ਵੀ ਪੈਣ ਦੀ 43-47% ਸੰਭਾਵਨਾ ਹੈ |