MBBS ਕਰਨ ਲਈ ਸੋਨੀਪਤ ਤੋਂ ਮੁੰਬਈ ਕਾੱਲੇਜ ਪਹੁੰਚੀ ‘MANUSHI CHHILLAR’

by mediateam

26 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਮਨੂਸ਼ੀ ਚਿੱਲਰ ਨੇ ਸਾਲ 2017 'ਚ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਪੂਰੀ ਦੁਨੀਆਂ 'ਚ ਆਪਣਾ ਨਾਮ ਰੋਸ਼ਨ ਕੀਤਾ ਸੀ | MBBS ਦੀ ਸਟੂਡੈਂਟ ਤੋਂ ਮਿਸ ਵਰਲਡ ਦੇ ਤਾਜ ਤਕ ਦੇ ਸਫ਼ਰ ਨੇ ਉਸਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ | ਉਸਦਾ ਬਿਊਟੀ ਵਿਦ ਬ੍ਰੇਨ ਦਾ ਕੰਬਿਨਾਸ਼ਨ ਦੁਨੀਆਂ ਭਰ ਦੇ ਲੋਕਾਂ ਨੂੰ ਕਾਫ਼ੀ ਪਸੰਦ ਆਇਆ | ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਮਨੂਸ਼ੀ ਜਲਦ ਹੀ ਬਾਲੀਵੁੱਡ ਚ ਡੈਬਿਊ ਕਰ ਸਕਦੀ ਹੈ | ਪਰ ਉਸਦੇ ਫੈਨਸ ਨੂੰ ਸ਼ਇਦ ਥੋੜਾ ਝਟਕਾ ਲਗ ਸਕਦਾ ਹੈ ਕਿਉਂਕਿ ਮਨੂਸ਼ੀ ਨੇ ਦੁਬਾਰਾ ਤੋਂ ਆਪਣੀ ਮੈਡੀਕਲ ਦੀ ਪੜ੍ਹਾਈ ਪੂਰਾ ਕਰਨ ਦਾ ਮੰਨ ਬਣਾ ਲਿਆ ਹੈ | ਉਸਨੇ ਹੁਣ ਮੁੰਬਈ ਦੇ ਮੇਡੀਅਕਲ ਕਾੱਲੇਜ 'ਚ ਦਾਖਲਾ ਲੈਣ ਦੀ ਤਿਆਰੀ ਕਰ ਲਈ ਹੈ ਅਤੇ ਆਪਣੇ ਸੋਨੀਪਤ ਦੇ ਕਾੱਲੇਜ ਤੋਂ ਮਾਈਗ੍ਰੇਸ਼ਨ ਲਈ ਲਈ ਅੱਪਲਾਈ ਵੀ ਕਰ ਦਿੱਤਾ ਹੈ |  ਦੱਸ ਦਈਏ ਕਿ ਮਨੂਸ਼ੀ ਚਿੱਲਰ ਸੋਨੀਪਤ ਦੇ ਬੀ.ਪੀ.ਐਸ ਗਰਵਮੈਂਟ ਕਾੱਲੇਜ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਸੀ | ਦਸਿਆ ਜਾ ਰਿਹਾ ਹੈ ਕਿ ਮਨੂਸ਼ੀ ਨੇ ਇਹ ਫੈਸਲਾ ਆਪਣੇ ਪਿਤਾ ਦੇ ਮੁੰਬਈ ਟਰਾਂਸਫਰ ਹੋਣ ਤੋਂ ਬਾਅਦ ਲਿੱਤਾ ਹੈ |