by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਆਪਣੀ ਤਿੰਨ ਮਹੀਨੇ ਦੀ ਧੀ ਤੇ ਪਤਨੀ ਦੇ ਕਤਲ ਤੋਂ ਬਾਅਦ ਇਕ ਸ਼ਖ਼ਸ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਰੇਲੀ ਜ਼ਿਲ੍ਹੇ ਦੇ ਫਤਿਹਗੰਜ 'ਚ ਇਕ ਕਮਰੇ 'ਚ ਰਾਮ ਪ੍ਰਕਾਸ਼ (26), ਉਸ ਦੀ ਪਤਨੀ ਮੀਨੂ (24) ਅਤੇ ਤਿੰਨ ਮਹੀਨੇ ਦੀ ਬੱਚੀ ਦੀ ਲਾਸ਼ ਮਿਲੀ।
ਔਰਤ ਨੇ ਦੱਸਿਆ ਜਦੋਂ ਨੂੰਹ ਤੇ ਬੇਟਾ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਦੂਜੇ ਬੇਟੇ ਨੇ ਦਰਵਾਜ਼ਾ ਤੋੜ ਕੇ ਕਮਰੇ 'ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਰਾਮਪ੍ਰਕਾਸ਼ ਚੁੰਨੀ ਨਾਲ ਬਣੇ ਫਾਹੇ ਨਾਲ ਲਟਕਿਆ ਹੋਇਆ ਹੈ, ਜਦੋਂ ਕਿ ਬਿਸਤਰ 'ਤੇ ਉਸ ਦੀ ਬੱਚੀ ਤੇ ਪਤਨੀ ਮ੍ਰਿਤਕ ਪਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰੀਬ ਤਿੰਨ ਮਹੀਨੇ ਪਹਿਲਾਂ ਧੀ ਕ੍ਰਿਸ਼ਨਾ ਦਾ ਜਨਮ ਹੋਇਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।