by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਹਕੋਟ 'ਚ ਸ਼ਮਸ਼ਾਨਘਾਟ 'ਚ ਬਣੇ ਕਮਰੇ ’ਚ ਰਹਿਣ ਵਾਲੇ ਬਾਬੇ ਨੂੰ ਇਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ’ਚ ਦੱਬਣ ਲਈ ਗ੍ਰਿਫ਼ਤਾਰ ਕਰਨ ਕੀਤਾ ਹੈ। ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਸਾ ਮੈਂਬਰ ਪੰਚਾਇਤ ਪਰਮਜੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਐੱਸ. ਸੀ. ਬਰਾਦਰੀ ਦੇ ਸ਼ਮਸ਼ਾਨਘਾਟ ਦੇ ਕਮਰੇ 'ਚ ਕਾਫ਼ੀ ਸਮੇਂ ਤੋਂ ਨਿਰਮਲ ਸਿੰਘ ਬਾਬਾ ਵਾਸੀ ਪਿੰਡ ਗਾਂਧਰਾ ਰਹਿੰਦਾ ਹੈ। 10 ਦਿਨ ਪਹਿਲਾਂ ਨਿਰਮਲ ਬਾਬਾ ਇਕ ਔਰਤ ਨੂੰ ਸ਼ਮਸ਼ਾਨਘਾਟ ਲੈ ਕੇ ਆਇਆ, ਜੋ ਬੀਮਾਰ ਲੱਗ ਰਹੀ ਸੀ।
ਉਹ ਉਕਤ ਔਰਤ ਦਾ ਹਾਲ-ਚਾਲ ਪੁੱਛਣ ਲਈ ਪੁੱਜੀ। ਉਥੇ ਨਾ ਤਾਂ ਨਿਰਮਲ ਬਾਬਾ ਤੇ ਨਾ ਹੀ ਉਕਤ ਔਰਤ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਨਿਰਮਲ ਸਿੰਘ ਬਾਬਾ ਨੇ ਉਸ ਔਰਤ ਨੂੰ ਕਤਲ ਕਰਕੇ ਲਾਸ਼ ਛੱਪੜ ਕੰਢੇ ਪਈ ਰੇਤ ’ਚ ਦੱਬ ਦਿੱਤੀ ਹੈ। ਪੁਲਿਸ ਨੇ ਨਿਰਮਲ ਸਿੰਘ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ।