by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੈਂਗਲੁਰੂ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਆਪਣੇ ਹੀ ਵਿਆਹ ਵਿੱਚ ਕੁੜੀ ਨੂੰ ਮੇਕਅੱਪ ਕਰਵਾਉਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਇੱਕ ਕੁੜੀ ਨੇ ਆਪਣੇ ਵਿਆਹ ਲਈ ਮੇਕਅੱਪ ਕਰਵਾਇਆ ਪਰ ਉਸ ਮੇਕਅੱਪ ਕਰਨ ਤੋਂ ਬਾਅਦ ਕੁੜੀ ਦਾ ਚਿਹਰਾ ਬਹੁਤ ਤਰਾਂ ਖ਼ਰਾਬ ਹੋ ਗਿਆ ਕਿ ਉਸ ਨੂੰ ICU 'ਚ ਭਰਤੀ ਕਰਵਾਇਆ ਗਿਆ। ਇਸ ਕਾਰਨ ਹੁਣ ਉਸ ਦਾ ਵਿਆਹ ਟਾਲ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਵਲੋਂ ਪਾਰਲਰ ਵਾਲੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੀੜਤ ਪਿੰਡ ਜਾਜੂਰ ਦੀ ਰਹਿਣ ਵਾਲੀ ਹੈ ,ਉਸ ਨੇ ਆਪਣੇ ਸ਼ਹਿਰ ਦੇ ਬਿਊਟੀ ਪਾਰਲਰ 'ਚ ਆਪਣਾ ਮੇਕਅੱਪ ਕਰਵਾਇਆ ਸੀ ਪਰ ਪੀੜਤ ਨੂੰ ਪਤਾ ਲਗਾ ਕਿ ਮੇਕਅੱਪ ਨਾਲ ਉਸ ਦੇ ਚਿਹਰੇ ਦੀ ਹਾਲਤ ਕਾਫੀ ਖ਼ਰਾਬ ਹੋ ਗਈ ।