ਨਿਊਜ਼ ਡੈਸਕ : ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਐੱਫਸੀ ਫੋਰਟ ਟੈਂਕ 'ਤੇ ਵੱਡਾ ਹਮਲਾ ਹੋਇਆ ਹੈ, ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਹ ਹਮਲਾ ਏਨਾ ਖ਼ਤਰਨਾਕ ਸੀ ਕਿ ਕਾਫੀ ਸਮੇਂ ਬਾਅਦ ਵੀ ਇਸ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ। ਉੱਤਰੀ-ਪੱਛਮੀ ਪਾਕਿਸਤਾਨ ਦੇ ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਟੈਂਕ ਜ਼ਿਲ੍ਹੇ 'ਚ ਨੀਮ ਫ਼ੌਜੀ ਸੀਮਾਂਤ ਕੋਰ (FC) ਕੈਂਪ 'ਤੇ ਹਮਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਜਿਹੀ ਵੀ ਸੂਚਨਾ ਹੈ ਕਿ ਟੈਂਕ ਸਿਟੀ ਸਥਿਤ ਕੈਂਪ 'ਚ ਆਤਮਘਾਤੀ ਹਮਲਾਵਰ ਵੜੇ ਹੋਏ ਹਨ।
ਪਿਸ਼ਾਵਰ 'ਚ ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਮਸਜਿਦ ਦੇ ਅੰਦਰ ਜ਼ੋਰਦਾਰ ਧਮਾਕਾ ਹੋਇਆ ਸੀ, ਜਿੱਥੇ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਲੋਕ ਜ਼ਖ਼ਮੀ ਹੋਏ ਸਨ। ਇਹ ਘਟਨਾ ਕੋਚਾ ਰਿਸਾਲਦਾਰ ਇਲਾਕੇ ਦੀ ਸੀ। ਪਿਸ਼ਾਵਰ ਦੇ ਸੀਸੀਪੀਓ ਇਜਾਜ ਅਹਿਸਾਨ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਧਮਾਕੇ 'ਚ ਇਕ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋਈ। ਉਨ੍ਹਾਂ ਦੱਸਿਆ ਕਿ ਕਿੱਸਾ ਖਵਾਨੀ ਬਾਜ਼ਾਰ 'ਚ ਦੋ ਹਮਲਾਵਰਾਂ ਨੇ ਇਕ ਮਸਜਿਦ 'ਚ ਵੜਨ ਦੀ ਕੋਸ਼ਿਸ਼ ਕੀਤੀ ਸੀ।