
ਅਟਲਾਂਟਾ (ਦੇਵ ਇੰਦਰਜੀਤ) : ਅਟਲਾਂਟਾ ਪੁਲਸ ਨੇ ਬੁੱਧਵਾਰ ਨੂੰ ਤੜਕੇ ਸ਼ਹਿਰ ਨੇੜੇ ਗੋਲੀਬਾਰੀ ਹੋਣ ਤੋਂ ਬਾਅਦ ਪ੍ਰਮੁੱਖ ਸੜਕਾਂ ਅਤੇ ਘਟੋ-ਘੱਟ ਚਾਰ ਚੌਕ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਇਕ ਬਖਤਰਬੰਦ ਵਾਹਨ, ਇਕ ਐਂਬੂਲੈਂਸ ਅਤੇ ਅਧਿਕਾਰੀਆਂ ਦੇ ਕਈ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਪੁਲਸ ਨੇ ਬਹੁ-ਮੰਜ਼ਲੀ ਇਮਾਰਤ ਵਾਲੀ ਇਕ ਗਲੀ 'ਚ ਅਧਿਕਾਰੀਆਂ 'ਤੇ ਚਲਾਈ ਗਈ ਗੋਲੀ ਦਾ ਜਵਾਬ ਦਿੱਤਾ। ਪੁਲਸ ਦਾ ਮੰਨਣਾ ਹੈ ਕਿ ਉਸ ਨੇ 'ਸ਼ੂਟਰ' ਨੂੰ ਇਸ ਇਲਾਕੇ ਤੱਕ ਸੀਮਿਤ ਕਰ ਦਿੱਤਾ ਹੈ। ਇਸ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਫਿਲਹਾਲ ਖਬਰ ਨਹੀਂ ਹੈ।