by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਵਿਚ ਲੁਟੇਰੇ ਦਿਨ-ਦਿਹਾੜੇ ਇੰਡਸਇੰਡ ਬੈਂਕ ’ਚੋਂ 3.66 ਲੱਖ ਰੁਪਏ ਲੁੱਟ ਕੇ ਰਫੂਚੱਕਰ ਹੋ ਗਏ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀ, ਜਿਨ੍ਹਾਂ ਦੇ ਮੂੰਹ ’ਤੇ ਮਾਸਕ ਸਨ ਅਤੇ ਹੱਥਾਂ ਵਿੱਚ ਪਿਸਤੌਲ ਫੜੇ ਹੋਏ ਸਨ। ਉਨ੍ਹਾਂ ਬੈਂਕ ਮੁਲਾਜ਼ਮਾਂ ਨੂੰ ਹੱਥ ਖੜ੍ਹੇ ਕਰਨ ਦੀ ਧਮਕੀ ਦਿੱਤੀ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਬੈਂਕ ਦੇ ਗੰਨਮੈਨ ਗੁਰਮੇਲ ਸਿੰਘ ਦੀ 12 ਬੋਰ ਦੀ ਰਾਈਫਲ ਅਤੇ ਬੈਂਕ ਅੰਦਰ ਲੱਗੇ ਡੀਵੀਆਰ ਨੂੰ ਵੀ ਆਪਣੇ ਨਾਲ ਲੈ ਗਏ। ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।