by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਦੇ ਡੱਬੀ ਬਜ਼ਾਰ ਇਲਾਕੇ 'ਚ 35 ਸਾਲਾ ਜਨਾਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਨਾਨੀ ਨੂੰ ਕਤਲ ਕੀਤੇ ਜਾਣ ਦੀ ਇਹ ਘਟਨਾ ਅੱਜ ਸਵੇਰੇ ਉਸ ਵੇਲੇ ਸਾਹਮਣੇ ਆਈ, ਜਦੋਂ ਮਕਾਨ ਮਾਲਕ ਨੇ ਇਸ ਜਨਾਨੀ ਨੂੰ ਮ੍ਰਿਤਕ ਹਾਲਤ ਵਿਚ ਪਈ ਹੋਈ ਦੇਖਿਆ।
ਡੀ. ਐੱਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮ੍ਰਿਤਕ ਜਨਾਨੀ ਦੀ ਪਛਾਣ ਲਖਵਿੰਦਰ ਕੌਰ ਉਰਫ਼ ਲਾਡੀ ਉਮਰ 35 ਸਾਲ ਵਾਸੀ ਪਿੰਡ ਘੁਲਾਲ ਵਜੋਂ ਹੋਈ ਹੈ। ਮ੍ਰਿਤਕ ਜਨਾਨੀ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਡੱਬੀ ਬਜ਼ਾਰ ਦੇ ਇਕ ਘਰ ਵਿੱਚ ਕਿਰਾਏ 'ਤੇ ਕਮਰਾ ਲੈ ਕੇ ਰਹਿੰਦੀ ਸੀ।
ਇਸ ਜਨਾਨੀ ਦੀ ਧੌਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਡੂੰਘੇ ਕੱਟ ਲੱਗੇ ਹੋਏ ਹਨ ਅਤੇ ਢਿੱਡ 'ਤੇ ਵੀ ਕਿਸੇ ਤੇਜ਼ਧਾਰ ਹਥਿਆਰ ਦਾ ਨਿਸ਼ਾਨ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਕਾਤਲ ਫੜ੍ਹੇ ਜਾਣਗੇ।