by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ 'ਚ ਭਰਤਪੁਰ ਦੇ ਪਹਾੜੀ ਥਾਣਾ ਖੇਤਰ ਦੇ ਬਰਖੇੜਾ ਕੋਲ ਕਾਰ 'ਤੇ ਬੋਲੈਰੋ ਦੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 5 ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਲੋਕ ਵਿਆਹ ਮੌਕੇ ਖਰੀਦੀ ਨਵੀਂ ਕਾਰ 'ਚਘੁੰਮ ਕੇ ਵਾਪਸ ਆਪਣੇ ਪਿੰਡ ਖੰਡੇਵਾਲਾ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਬੋਲੈਰੋ ਨਾਲ ਟਕਰਾ ਗਈ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਹਾਦਸੇ 'ਚ 5 ਭਰਾਵਾਂ ਦੀ ਮੌਤ ਹੋ ਗਈ, ਜਦੋਂ ਕਿ ਬੋਲੈਰੋ 'ਚ ਸਵਾਰ 7 ਲੋਕਾਂ ਦੇ ਵੀ ਸੱਟਾਂ ਲੱਗੀਆਂ। ਮ੍ਰਿਤਕਾਂ ਦੀ ਪਛਾਣ ਵਾਸਿਮ, ਆਸ਼ਿਕ , ਅਰਬਾਜ਼, ਪਰਵੇਜ਼ 'ਤੇ ਆਲਮ ) ਦੇ ਰੂਪ 'ਚ ਕੀਤੀ ਗਈ ਹੈ।