by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਜ਼ਿਲ੍ਹਾ ਲੱਕੀ ਸ਼ਾਹ ਕਸਬੇ ’ਪਤੀ ਨੇ ਕਤਲ ਦੀ ਵਾਰਦਾਤ ਨੂੰ ਇਸ ਕਰਕੇ ਅੰਜ਼ਾਮ ਦਿੱਤਾ, ਕਿਉਂਕਿ ਉਸ ਦੀ ਪਤਨੀ ਆਪਣੀ ਨਾਬਾਲਿਗ ਕੁੜੀ ਨੂੰ ਉਸ ਦੇ ਪਤੀ ਵੱਲੋਂ ਇਕ ਲੱਖ ਰੁਪਏ ’ਚ ਵੇਚ ਕੇ ਉਸ ਦਾ ਖਰੀਦਦਾਰ ਨਾਲ ਨਿਕਾਹ ਕਰਨ ਦਾ ਵਿਰੋਧ ਕਰਦੀ ਸੀ।
ਮ੍ਰਿਤਕਾਂ ਦੇ ਭਰਾ ਮੁਨਵਰ ਜਿਸਕਾਨੀ ਨੇ ਦੱਸਿਆ ਕਿ ਦੋਸ਼ੀ ਉਸ ਦੇ ਜੀਜਾ ਜੁਲਫ਼ਕਾਰ ਨੇ ਆਪਣੀ ਪਤਨੀ ਬਬਲੀ ਜਿਸਕਾਨੀ ਦਾ ਗਲਾ ਦਬਾ ਕੇ ਕਤਲ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।