by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ 'ਚ ਇੱਕ ਸ਼ਰਾਬੀ ਪਤੀ ਨੇ ਖਾਣਾ ਨਾ ਦੇਣ 'ਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਸ਼ਰਾਬੀ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਿਆ। ਔਰਤ ਦੀ ਛਾਤੀ 'ਚ ਗੋਲੀ ਲੱਗੀ ਹੈ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਨਸੀਮ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਹਰ ਰੋਜ਼ ਬਦਸਲੂਕੀ ਕਰਨ ਲੱਗਾ। ਇੱਕ ਦਿਨ ਅਸਲਮ ਛੱਤ ਦੀ ਉਪਰਲੀ ਮੰਜ਼ਿਲ 'ਤੇ ਬੈਠਾ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਉਹ ਹੇਠਾਂ ਉਤਰ ਗਿਆ ਤੇ ਖਾਣਾ ਮੰਗਣ ਲੱਗਾ। ਫਿਰ ਕਮਰੇ ਦੇ ਅੰਦਰ ਜਾ ਕੇ ਵਾਪਸ ਆਉਂਦੇ ਹੀ ਉਸ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੀ।