by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਸ਼ਹਿਰ ਮਾਲੇਰਕੋਟਲਾ ਤੋਂ ਵੱਡੀ ਖ਼ਬਰ ਆ ਰਹੀ ਹੈ, ਜਿੱਥੇ ਇੱਕ ਡੇਅਰੀ ਮਾਲਕ ਤੇ ਉਸ ਦੇ ਨੌਕਰ ਦਾ ਦਾਤ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਵਾਂ ਦੀਆਂ ਲਾਸ਼ਾ ਡੇਅਰੀ 'ਚੋ ਮਿਲਿਆ ਹਨ । ਦੱਸਿਆ ਜਾ ਰਿਹਾ ਡੇਅਰੀ ਮਾਲਕ ਨੇ ਕਿਸੇ ਕਾਰਨ ਤੋਂ ਕੁਝ ਸਮਾਂ ਪਹਿਲਾਂ ਇੱਥੇ ਕੰਮ ਕਰਦੇ ਗਿਰਧਾਰੀਲਾਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਲੋਕਾਂ ਅਨੁਸਾਰ ਬੀਤੀ ਰਾਤ ਗਿਰਧਾਰੀਲਾਲ ਤੇ ਜੋਤਰਾਮ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਜਿਸ ਤੋਂ ਬਾਅਦ ਗਿਰਧਾਰੀਲਾਲ ਨੇ ਦੋਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜੋਤਰਾਮ ਕੋਲ 4500 ਰੁਪਏ ਸਨ ,ਜਦੋ ਪੁਲਿਸ ਨੇ ਮੌਕੇ 'ਤੇ ਦੇਖਿਆ ਤਾਂ ਜੋਤਰਾਮ ਕੋਲ ਪੈਸੇ ਨਹੀ ਸਨ। ਸ਼ੱਕ ਜਤਾਇਆ ਜਾ ਰਿਹਾ ਕਿ ਕਾਤਲ 4500 ਰੁਪਏ ਚੋਰੀ ਕਰਕੇ ਲੈ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।