ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਡਾਲਾ ਦੇ ਪਿੰਡ ਚਕੋਕੀ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿੱਥੇ ਪੁਰਾਣੀ ਰੰਜਿਸ਼ ਦੇ ਕਾਰਨ ਗੁਆਂਢੀ ਵਲੋਂ ਬਜ਼ੁਰਗ ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਮ੍ਰਿਤਕ ਦੀ ਨੂੰਹ ਸ਼ਰਨਜੀਤ ਕੌਰ ਨੇ ਸ਼ਿਕਾਇਤ ਦਰਜ਼ ਕਰਵਾਉਂਦੇ ਕਿਹਾ ਉਸ ਦਾ ਸਹੁਰਾ ਜਿੱਤ ਸਿੰਘ ਜੋ ਉਨ੍ਹਾਂ ਕੋਲ ਰਹਿੰਦਾ ਹੈ, ਉਹ ਸਵੇਰੇ ਸੈਰ ਲਈ ਗਿਆ ਸੀ ਤੇ ਜਦੋ ਘਰੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਦਾ ਗੁਆਂਢੀ ਸੁਲੱਖਣ ਸਿੰਘ ਵੀ ਆਪਣੇ ਰੇਹੜੀ ਲੈ ਕੇ ਘਰੋਂ ਜਾ ਰਿਹਾ ਸੀ। ਇਸ ਦੌਰਾਨ ਹੀ ਦੋਵੇ ਕਿਸੇ ਗੱਲ ਨੂੰ ਲੈ ਕੇ ਬਹਿਸ ਪਏ, ਕੁਝ ਸਮੇ ਬਾਅਦ ਸੁਲੱਖਣ ਸਿੰਘ ਆਪਣੇ ਘਰ ਨੂੰ ਵਾਪਸ ਆਇਆ ਤੇ ਦੁਬਾਰਾ ਕਹੀ ਲਾ ਕੇ ਚਲਾ ਗਿਆ। ਇਸ ਦੌਰਾਨ ਰੌਲਾ ਪੈ ਗਿਆ ਕਿ ਰਸਤੇ 'ਚ ਬਜ਼ੁਰਗ ਦੀ ਲਾਸ਼ ਪਈ ਹੈ ,ਜਦੋ ਅਸੀਂ ਜਾ ਕੇ ਦੇਖਿਆ ਤਾਂ ਇਹ ਲਾਸ਼ ਉਸ ਦੇ ਸਹੁਰੇ ਦੀ ਸੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal