ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੀਰੀਅਲ 'ਕ੍ਰਾਈਮ ਪੈਟਰੋਲ' ਦੇਖਣ ਤੋਂ ਬਾਅਦ 5 ਸਾਲਾ ਬੱਚੀ ਅਲੀਨਾ ਇਸਲਾਮ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਬੱਚੀ ਕਾਫੀ ਦਿਨਾਂ ਤੋਂ ਲਾਪਤਾ ਸੀ। ਹਾਲ ਹੀ 'ਚ ਪੁਲਿਸ ਨੂੰ ਇਕ ਬੱਚੀ ਦੇ 6 ਟੁਕੜਿਆਂ 'ਚ ਕੱਟੀ ਹੋਈ ਲਾਸ਼ ਮਿਲੀ । ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੋਸ਼ੀ ਅਬੀਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 19 ਸਾਲਾ ਅਬੀਰ ਨੇ ਜੋ ਹੰਕਾਰ ਦਿਖਾਇਆ, ਉਹ ਇਸ ਸੀਰੀਅਲ ਦਾ ਅਸਰ ਲੱਗ ਰਿਹਾ ਸੀ ਕਿਉਕਿ ਉਸ ਸੀਰੀਅਲ 'ਚ ਦਿਖਾਇਆ ਗਿਆ ਹੈ ਕਿ ਕਿਸ ਤਰਾਂ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ।
ਕਿਸ ਤਰਾਂ ਸਰੀਰ ਨੂੰ ਲੁਕਾਇਆ ਜਾਂਦਾ ਹੈ। ਬਾਕੀ ਕਿਸ ਤਰਾਂ ਸਬੂਤ ਮਿਟਾਏ ਜਾਂਦੇ ਹਨ ਤੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਿਸ ਤਰਾਂ ਕੀਤੀ ਜਾਂਦੀ ਹੈ । ਦੋਸ਼ੀ ਅਬੀਰ ਨੇ ਕਿਹਾ ਉਸ ਨੇ ਕਤਲ ਦਾ ਕੋਈ ਸਬੂਤ ਨਹੀਂ ਛੱਡਿਆ। ਜਿਸ ਕਰਕੇ ਪੁਲਿਸ ਉਸ ਦਾ ਕੁਝ ਨਹੀ ਕਰ ਸਕੇਗੀ। ਸੀਰੀਅਲ 'ਕ੍ਰਾਈਮ ਪੈਟਰੋਲ' ਤੋਂ ਬਾਅਦ ਜਿਸ ਤਰੀਕੇ ਨਾਲ 5 ਸਾਲ ਦੀ ਬੱਚੀ ਅਲੀਨਾ ਇਸਲਾਮ ਦਾ ਕਤਲ ਕੀਤਾ ਗਿਆ। ਪੁਲਿਸ ਵਲੋਂਦੋਸ਼ੀ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।