by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਅੱਜ ਵੀ ਜਮਾਨਤ ਨਹੀਂ ਮਿਲੀ ਹੈ। ਦੱਸ ਦਈਏ ਕਿ ਡਰੱਗਸ ਮਾਮਲੇ 'ਚ ਫਸੇ ਅਕਾਲੀ ਆਗੂ ਮਜੀਠੀਆ ਦੀ ਜਮਾਨਤ ਅਰਜ਼ੀ ਪਾਈ ਪਟੀਸ਼ਨ ਨਵੇਂ ਬੈਚ ਨੂੰ ਭੇਜ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਮਜੀਠੀਆ ਦੀ ਜਮਾਨਤ ਅਰਜੀ 'ਤੇ ਪਹਿਲਾ ਹੀ 2 ਜੱਜਾਂ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤੋ ਹੈ।
ਜਿਕਰਯੋਗ ਹੈ ਕਿ ਬਿਕਰਮ ਮਜੀਠੀਆ ਇਸ ਸਮੇ ਪਟਿਆਲਾ ਜੇਲ ਚ ਬੰਦ ਹਨ। ਮਜੀਠੀਆ ਦੇ ਖਿਲਾਫ ਕਾਂਗਰਸ ਸਰਕਾਰ ਨੇ ਇੰਟਰਨੈਸ਼ਨਲ ਡਰੱਗਸ ਤਸਕਰ ਦੇ ਨਾਲ ਸਬੰਧ ਦੇ ਆਰੋਪ ਦਰਜ ਹਨ। ਪਹਿਲਾ ਇਕ ਕੇਸ ਨੂੰ ਲੈ ਕੇ ਜਸਟਿਸ ਮਸੀਹ ਦੀ ਬੈਚ ਵਲੋਂ ਬਹਿਸ ਪੂਰੀ ਕਰ ਲਈ ਗਈ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਪਰ ਬਾਅਦ 'ਚ ਜਸਟਿਸ ਮਸੀਹ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।