by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਵਿਖੇ ਭਗਤਾ ਭਾਈ ਕਾ ਦੇ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਬੱਸ ਵਿੱਚ ਬੈਠਾ ਕੰਡਕਟਰ ਬੱਸ ਦੇ ਅੰਦਰ ਹੀ ਸੜ ਗਿਆ ਅਤੇ ਉਸਦੀ ਮੌਤ ਹੋ ਗਈ। ਅੱਗ ਨਾਲ 4 ਬੱਸਾਂ ਨੁਕਸਾਨੀਆਂ ਗਈਆ ਹਨ। ਭਗਤਾ ਭਾਈ ਬੱਸ ਸਟੈਂਡ 'ਤੇ ਅਚਾਨਕ ਅੱਗ ਲੱਗਣ ਕਾਰਨ 4 ਬੱਸਾਂ ਸੜ ਕੇ ਸੁਆਹ ਹੋ ਗਈਆਂ, ਜਦੋਂਕਿ ਬੱਸ ਦੇ ਅੰਦਰ ਸੁੱਤੇ ਪਏ ਪ੍ਰਾਈਵੇਟ ਕੰਪਨੀ ਦੇ ਬੱਸ ਕੰਡਕਟਰ ਗੁਰਦਾਸ ਦੀ ਫਸ ਜਾਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਭਗਤਾ ਭਾਈ ਦੇ ਬੱਸ ਸਟੈਡ 'ਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ 4 ਬੱਸਾਂ ਸੜ ਕੇ ਸਵਾਹ ਹੋ ਗਈਆ ਹਨ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆ ਆਈਆ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।