by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਗ੍ਰੀਸ 'ਚ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ 2 ਟ੍ਰੇਨਾਂ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 32 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।
ਦੱਸਿਆ ਜਾ ਰਿਹਾ ਸੈਟਰਲ ਗ੍ਰੀਸ ਦੇ ਲਾਰਿਸਾ ਸ਼ਹਿਰ ਕੋਲ ਇੱਕ ਪੈਸੇਜਰ ਟ੍ਰੇਨ ਤੇ ਇੱਕ ਮੱਲ ਗੱਡੀ ਦੀ ਟੱਕਰ ਹੋ ਗਈ ।ਪੈਸੇਜਰ ਟ੍ਰੇਨ 'ਚ 350 ਤੋਂ ਜ਼ਿਆਦਾ ਲੋਕ ਸਵਾਰ ਸਨ ,ਜਿਨ੍ਹਾਂ 'ਚੋ 250 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ । ਇਹ ਹਾਦਸਾ ਕਿਸੇ ਦੀ ਗਲਤ ਕਾਰਨ ਵਾਪਰਿਆ ਹੈ । ਪੁਲਿਸ ਅਧਿਕਾਰੀਆਂ ਨੇ ਕਿਹਾ ਇਸ ਹਾਦਸੇ 'ਚ ਟ੍ਰੇਨ ਦਾ ਅਗਲਾ ਹਿੱਸਾ ਪੂਰੀ ਤਰਾਂ ਤਬਾਹ ਹੋ ਗਿਆ ਸੀ ।