by jaskamal
ਨਿਊਜ਼ ਡੈਸਕ : ਖੱਡਾ ਇਲਾਕੇ 'ਚ ਬੁੱਧਵਾਰ ਸਵੇਰੇ ਨਾਰਾਇਣੀ ਨਦੀ 'ਚ ਔਰਤ ਮਜ਼ਦੂਰਾਂ ਨਾਲ ਭਰੀ ਕਿਸ਼ਤੀ ਪਲਟ ਗਈ। ਕਿਸ਼ਤੀ 'ਚ ਸਵਾਰ ਨੌਂ ਔਰਤਾਂ ਸਮੇਤ ਸਾਰੇ 10 ਲੋਕ ਡੁੱਬਣ ਲੱਗੇ। ਨਦੀ 'ਚ ਮਛੇਰਿਆਂ ਨੇ ਸੱਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਤਿੰਨ ਔਰਤਾਂ ਲਾਪਤਾ ਹੋ ਗਈਆਂ। ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਦੀਆਂ ਲਾਸ਼ ਮਿਲੀ। ਇਸ ਦੀ ਜਾਣਕਾਰੀ ਮਿਲਦੇ ਹੀ ਪਿੰਡ 'ਚ ਚੀਕ-ਚਿਹਾੜਾ ਮੱਚ ਗਿਆ।
ਕਿਸ਼ਤੀ 'ਤੇ ਸਵਾਰ ਦਿਹਾੜੀਦਾਰ ਔਰਤਾਂ ਨਦੀ ਪਾਰ ਕਣਕ ਦੀ ਵਾਢੀ ਲਈ ਜਾ ਰਹੀਆਂ ਸਨ। ਡੀਐੱਮ, ਐੱਸਪੀ ਤੇ ਵਿਧਾਇਕ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਘਟਨਾ ਦਾ ਕਾਰਨ ਕਿਸ਼ਤੀ 'ਚ ਛੇਕ ਹੋਣਾ ਦੱਸਿਆ ਜਾ ਰਿਹਾ ਹੈ।