by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੰਗਰੀ ਦੇ ਦੱਖਣੀ ਹਿੱਸੇ 'ਚ ਇੱਕ ਰੇਲਗੱਡੀ ਉਦੋਂ ਪਟੜੀ ਤੋਂ ਉਤਰ ਗਈ ਜਦੋਂ ਉਹ ਇੱਕ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਮਾਈਂਡਜੈਂਟ ਸ਼ਹਿਰ ਵਿੱਚ ਵਾਪਰਿਆ। ਇਕ ਵੈਨ ਰੇਲਵੇ ਟਰੈਕ 'ਤੇ ਜਾ ਰਹੀ ਸੀ, ਜਿਸ ਨੂੰ ਟਰੇਨ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੇਨ ਪਟੜੀ ਤੋਂ ਉਤਰ ਗਈ।