by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਤੋਂ ਸੁਨਾਮ ਰੋਡ ਤੇ PRTC ਦੀ ਬੱਸ ਪਤਲਣ ਨਾਲ 8 ਲੋਕ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਕਿ ਸਿਰ ਵਿੱਚ ਸੱਟਾ ਲੱਗਣ ਨਾਲ ਜਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬ੍ਰੇਕ ਫਰਲ ਹੋਣ ਕਾਰਨ ਬੱਸ ਦਾ ਸੰਤੁਲਨ ਵਿਗੜਨ ਨਾਲ ਸੜਕ ਕਿਨਾਰੇ ਖੱਡ ਵਿੱਚ ਜਾ ਕੇ ਪਲਟ ਗਈ । ਸਵਾਰੀਆਂ ਨੇ ਕਿਹਾ ਕਿ ਬੱਸ ਦੀ ਤੇਜ ਰਫਤਾਰ ਕਾਰਨ ਹੀ ਹਾਦਸਾ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਨੇ ਕਿਹਾ ਕਿ ਬੱਸ ਦੀ ਕਮਾਨੀ ਦਾ ਪਟਾ ਟੁੱਟਣ ਕਾਰਨ ਸੰਤੁਲਨ ਵਿਗੜਿਆ । ਜਿਸ ਕਾਰਨ ਇਹ ਹਾਦਸਾ ਵਾਪਰ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।